Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਵੱਲੋਂ ਮਰਹੂਮ ਲੜਕੀ ਦੇ ਹੱਕ ’ਚ ਪੱਕਾ ਧਰਨਾ

Share this story

ਨਥਾਣਾ, 3 ਅਕਤੂਬਰ (ਇੰਦਰਜੀਤ , ਚਰਨਜੀਤ, ਅਕਾਸ਼)-ਭਾਰਤੀ ਕਿਸਾਨ ਯੂਨੀਅਨ(ਏਕਤਾ) ਡਕੌਦਾ ਵੱਲੋ ਨਥਾਣਾ ਦੇ ਥਾਣੇ ਦੇ ਗੇਟ ਸਾਹਮਣੇ ਮੇਨ ਸੜਕ ਤੇ ਮਰਹੂਮ ਲੜਕੀ ਨੂੰ ਇਨਸਾਫ਼ ਦਵਾਉਣ ਲਈ ਪੱਕਾ ਧਰਨਾ ਲਾ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦੇ ਬਲਾਕ ਨਥਾਣਾ ਦੇ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਦੱਸਿਆਂ ਕਿ ਪਿਛਲੇ ਦਿਨੀਂ ਪਿੰਡ ਸੇਮਾਂ ਕਲਾਂ ਦੀ ਲੜਕੀ ਅਮਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਜੋ ਕਿ ਪਿੰਡ ਮਲਕਾਣੇ ਵਿਆਹੀ ਸੀ। ਲੜਕੀ ਦੇ ਘਰ ਵਾਲਾ ਸਤਨਾਮ ਸਿੰਘ ਦੇ ਆਪਣੀ ਹੀ ਭਰਜਾਈ ਨਾਲ ਨਜਾਇਜ਼ ਸਬੰਧ ਸਨ, ਨੂੰ ਲੇ ਕੇ ਅਮਨਦੀਪ ਕੌਰ ਨਾਲ ਅਕਸਰ ਲੜਦਾ ਰਹਿੰਦਾ ਸੀ। ਜਿਸ ਕਰਕੇ ਅਕਸਰ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸੇ ਕਰਕੇ ਅਮਨਦੀਪ ਕੌਰ ਨੇ ਤੰਗ ਪ੍ਰੇਸ਼ਾਨ ਹੋ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆਂ ਕਰ ਲਈ, ਜਿਸ ਦੇ 2 ਮਹਿਨੇ ਦੀ ਬੱਚੀ ਵੀ ਹੈ। ਇਸ ਸਬੰਧੀ ਥਾਣਾ ਨਥਾਣਾ ਵਿੱਚ 306/34 ਆਈ ਪੀ ਸੀ ਤਹਿਤ ਪਰਚਾ ਵੀ ਦਰਜ ਕੀਤਾ ਗਿਆਂ, ਜਿਸ ਵਿੱਚ ਸਹੁਰਾ ਪ੍ਰੀਵਾਰ ਦੇ 4 ਮੈਂਬਰਾਂ ਦੇ ਨਾਮ ਸ਼ਾਮਿਲ ਹਨ। ਜਦੋਂ ਕੋਈ ਗ੍ਰਿਫਤਾਰੀ ਨਹੀ ਹੋਈ ਤਾਂ ਇਸ ਸਬੰਧੀ ਮਿਤੀ 30 ਸਤੰਬਰ 2017 ਨੂੰ ਧਰਨਾ ਵੀ ਲਗਾਇਆ ਗਿਆ ਜਿਸ ਵਿੱਚ ਥਾਣਾ ਮੁੱਖੀ ਨੇ 24 ਘੰਟਿਆਂ ਵਿੱਚ ਮੁਲਜਮਾਂ ਨੂੰ ਫ਼ੜਨ ਦਾ ਭਰੋਸਾ ਦਿੱਤਾ ਗਿਆਂ ਸੀ ਪਰ ਦੋਸ਼ੀਆਂ ਨੂੰ ਫ਼ੜਨ ਦੀ ਥਾਂ ਪੁਲਿਸ ਨੇ ਅਮਨਦੀਪ ਕੌਰ ਦੇ ਘਰਦਿਆਂ ਨੂੰ ਹੀ ਗ੍ਰਿਫ਼ਤਾਰ ਕਰ ਲਿਆਂ। ਅੱਜ ਦੇ ਇਸ ਮੋਰਚੇ ਵਿੱਚ ਰਾਮਪੁਰਾ ਬਲਾਕ ਦੇ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਬਰਨਾਲੇ ਜਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜਗਜੀਤ ਸਿੰਘ ਭੁੱਚੋ ਖੁਰਦ, ਸੂਬਾ ਆਗੂ ਗੁਰਦੀਪ ਸਿੰਘ ਰਾਮਪੁਰਾ, ਬਲਦੇਵ ਸਿੰਘ ਬੱਲੂਆਣਾ, ਮਹਿੰਦਰ ਸਿੰਘ ਬਾਲਿਆਵਾਂਲੀ, ਪਿੰਡ ਇਕਾਈ ਪ੍ਰਧਾਨ ਸੁਰਜੀਤ ਸਿੰਘ, ਪੱਪੀ ਸਿੰਘ, ਸਰਬਜੀਤ ਸਿੰਘ, ਸੁਖਪਾਲ ਸਿੰਘ, ਗੁਰਜੰਟ ਸਿੰਘ ਸੇਮਾਂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਅਮਨਦੀਪ ਕੌਰ ਨੂੰ ਮਰਨ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਨਹੀ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

WRITTEN BY