Skip to content
Independent perspectives. Global stories.
BREAKING

ਗੁਰੂ ਨਾਨਕ ਬਿਰਧ ਆਸ਼ਰਮ ਸਾਹਨੀ ਵਿਖੇ ਬਣੀ ਇਮਾਰਤ ਦਾ ਉਦਘਾਟਨ

Share this story

ਫਗਵਾੜਾ, 3 ਅਕਤੂਬਰ (ਪਰਵਿੰਦਰ ਜੀਤ ਸਿੰਘ)-ਗੁਰੂ ਨਾਨਕ ਅਨਾਥ ਬਿਰਧ ਅਪਾਹਜ ਅਤੇ ਨੇਤਰਹੀਣ ਆਸ਼ਰਮ ਪਿੰਡ ਸਾਹਨੀ ਵਿਖੇ ਮੁਖ ਸੇਵਾਦਾਰ ਸੰਤ ਬਾਬਾ ਦਿਆਲ ਸਿੰਘ ਨਾਮਧਾਰੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਉਸਾਰੇ ਗਏ ਆਸ਼ਰਮ ਵਿਚ ਸੁਸ਼ੋਭਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਨਵੀਂ ਇਮਾਰਤ ਦਾ ਉਦਘਾਟਨ ਬਾਬਾ ਲਾਭ ਸਿੰਘ ਮੁਖ ਸੇਵਾਦਾਰ ਕਾਰ ਸੇਵਾ ਕਿਲਾ ਅਨੰਦਗੜ ਸ੍ਰੀ ਅਨੰਦਪੁਰ ਸਾਹਿਬ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਥ ਪ੍ਰਸਿਧ ਕੀਰਤਨੀਏ ਅਤੇ ਕਥਾ ਵਾਚਕ ਭਾਈ ਯਾਦਵਿੰਦਰ ਸਿੰਘ ਸੋਢੀ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਤੋਂ ਇਲਾਵਾ ਭਾਈ ਜੈ ਦੀਪ ਵਲੋਂ ਕਥਾ ਸਰਵਨ ਕਰਵਾਈ ਗਈ। ਸੰਗਤ ਨੂੰ ਮਹਾਪੁਰਸ਼ਾਂ ਵਲੋਂ ਫਰੂਟ ਦਾ ਪ੍ਰਸਾਦ ਵੀ ਵਰਤਾਇਆ ਗਿਆ। ਇਸ ਮੌਕੇ ਜਥੇਦਾਰ ਸਰਵਨ ਸਿੰਘ ਕੁਲਾਰ, ਰਜਿੰਦਰ ਸਿੰਘ ਚੰਦੀ, ਅਮਰੀਕ ਸਿੰਘ ਨਾਮਧਾਰੀ, ਦੇਸਰਾਜ ਬੰਗਾ, ਕਸ਼ਮੀਰ ਸਿੰਘ, ਜਰਨੈਲ ਸਿੰਘ ਖਾਟੀ, ਗਿ. ਥੰਮਨ ਸਿੰਘ ਮਲਕਪੁਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

WRITTEN BY