Skip to content
Independent perspectives. Global stories.
BREAKING

ਪਿਛਲਾ ਬਕਾਇਆ ਨਾ ਮਿਲਣ ਕਾਰਨ ਟਰੱਕ ਉਪਰੇਟਰਾਂ ’ਚ ਸਰਕਾਰ ਖਿਲਾਫ਼ ਭਾਰੀ ਰੋਸ

Share this story

ਭਵਾਨੀਗੜ, 3 ਅਕਤੂਬਰ (ਕ੍ਰਿਸ਼ਨ ਗਰਗ)- ‘ਪਿਛਲੇ ਸੀਜਨ ਦਾ ਬਕਾਇਆ ਰਕਮ ਜੋ ਕਿ ਤਿੰਨ ਕਰੋੜ ਤੀਹ ਲੱਖ ਰੁਪੈ ਟਰੱਕ ਮਾਲਕਾਂ ਦਾ ਬਕਾਇਆ ਸਰਕਾਰ ਵੱਲ ਖੜਾ ਹੈ ਵਾਰ ਵਾਰ ਬੇਨਤੀ ਕਰਨ ਤੇ ਵੀ ਇਹ ਰਕਮ ਜਾਰੀ ਨਹੀ ਹੋ ਰਹੀ ਜਿਸ ਸਬੰਧੀ ਕਈ ਵਾਰ ਚੀਫ ਸੈਕਟਰੀ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਪਰ ਪ੍ਰਸ਼ਾਸਨ ਪਿਛਲੇ ਸੀਜਨ ਦੋਰਾਨ ਕਣਕ ਦੀ ਢੋਅ ਢੋਆਈ ਦੀ ਪੈਮੇਂਟ ਨਹੀਂ ਕਰ ਰਹੀ ਜਿਸ ਨਾਲ ਪਹਿਲਾਂ ਤੋ ਹੀ ਆਰਥਿਕ ਮੰਦੀ ਦਾ ਸ਼ਿਕਾਰ ਟਰੱਕ ਅਪਰੇਟਰ ਕਾਫੀ ਪਰੇਸ਼ਾਨ ਹਨ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਗੁਰੁ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ ਵਿਖੇ ਵਿਪਨ ਕੁਮਾਰ ਸ਼ਰਮਾਂ ਪ੍ਰਧਾਨ ਟਰੱਕ ਯੂਨੀਅਨ ਤੇ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਅਤੇ ਮੈਬਰ ਆਲ ਪੰਜਾਬ ਟਰੱਕ ਯੁਨੀਅਨ ਨੇ ੳਪਰੇਟਰਾਂ ਦੇ ਭਾਰੀ ਇਕੱਠ ਦੋਰਾਨ ਪ੍ਰਗਟ ਕੀਤੇ । ਆਪਣੇ ਸੰਬੋਧਨ ਦੋਰਾਨ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਟਰੱਕ ੳਪਰੇਟਰ ਪਿਛਲੇ ਕਈ ਸਾਲਾਂ ਤੋ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਦੀਆਂ ਆ ਰਹੀਆਂ ਹਨ ਪਰ ਇਸ ਵਾਰ ਝੋਨੇ ਦਾ ਸੀਜਨ ਵੀ ਸਿਰ ਪਰ ਹੈ ਪਰ ਪਿਛਲਾ ਬਕਾਇਆ ਹਾਲੇ ਨਹੀ ਦਿੱਤਾ ਗਿਆ ਅਗਰ ਬਕਾਇਆ ਰਾਸ਼ੀ ਜਾਰੀ ਨਹੀ ਹੁੰਦੀ ਤਾਂ ਮੁੜ ਸਹਿਯੋਗ ਦੇਣਾਂ ਮੁਸ਼ਕਿਲ ਹੋਵੇਗਾ ਕਿਉਕਿ ਹਰ ਟਰੱਕ ਉਪਰੇਟਰ ਨੂੰ ਗੱਡੀ ਵਿੱਚ ਤੇਲ, ਡੀਜਲ,ਗੱਡੀ ਦੇ ਹੋਰ ਕੰਮਾਂ ਕਾਰਾਂ ਲਈ,ਡਰਾਈਵਰਾਂ ਦੀ ਤਨਖਾਹ ਅਤੇ ਘਰੇਲੂ ਖਰਚਿਆਂ ਦੀ ਲੋੜ ਵੀ ਹੁੰਦੀ ਹੈ ਅਗਰ ਪੈਸੇ ਨਹੀ ਮਿਲਣਗੇ ਤਾਂ ਵਿਚਾਰੇ ਟਰੱਕ ੳਪਰੇਟਰ ਝੋਨੇ ਦੇ ਸੀਜਨ ਲਈ ਆਪਣੀ ਜੇਬ ਵਿਚੋ ਪੈਸੇ ਖਰਚਣ ਤੋ ਅਸਮਰੱਥ ਹਨ ਸੋ ਉਹਨਾਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਕਾਇਆ ਰਾਸ਼ੀ ਜਲਦ ਤੋ ਜਲਦ ਦਿੱਤੀ ਜਾਵੇ ਨਹੀ ਤਾਂ ਟਰੱਕ ਯੁਨੀਅਨ ਵਲੋ ਕਿਸੇ ਵੱਡੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ਇਸ ਮੋਕੇ ਕੁਲਦੀਪ ਸਿੰਘ ਗਰੇਵਾਲ, ਗੁੱਡੂ ਨੰਬਰਦਾਰ,ਬਿੱਕਰ ਸਿੰਘ,ਤੋ ਇਲਾਵਾ ਭਾਰੀ ਗਿਣਤੀ ਵਿੱਚ ਟਰੱਕ ਉਪਰੇਟਰ ਮੌਜੂਦ ਸਨ।

WRITTEN BY