Skip to content
Independent perspectives. Global stories.
BREAKING

ਸ਼ਿਵਸੈਨਾ ਦੇ ਜ਼ਿਲ੍ਹਾ ਪ੍ਰਧਾਨ ਮਿੰਕੂ ਚੌਧਰੀ ਵੱਲੋਂ ਫਿਰੋਜ਼ਪੁਰ ’ਚ ਇੰਡਸਟਰੀ ਦੀ ਮੰਗ

Share this story

ਫਿਰੋਜ਼ਪੁਰ, 2 ਅਕਤੂਬਰ (ਮਨੋਹਰ ਲਾਲ)-ਸ਼ਿਵਸੈਨਾ ਬਾਲ ਠਾਕਰੇ ਜ਼ਿਲ੍ਹਾ ਪ੍ਰਧਾਨ ਮਿੰਕੂ ਚੌਧਰੀ ਦੀ ਅਗੁਵਾਈ ਵਿਚ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦ ਸਿੰਘ ਦੀ ਧਰਮਪਤਨ ਸ਼੍ਰੀ ਮਤੀ ਮਹਾਰਾਣੀ ਪਰਨੀਤ ਕੌਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਫਿਰੋਜ਼ਪੁਰ ਸਭ ਤੋ ਪੁਰਾਣਾ ਜਿਲਾ ਹੋਣ ਦੇ ਬਾਵਜੂਦ ਵੀ ਫਿਰੋਜ਼ਪੁਰ ਵਿਚ ਕੋਈ ਇੰਡਸਟਰੀ ਨਹੀਂ ਹੈ। ਨੌਜ਼ਵਾਨ ਹਜ਼ਾਰਾਂ ਦੀ ਗਿਣਤੀ ਵਿਚ ਬੇਰੁਜਗਾਰ ਹੋ ਰਹੇ ਹਨ ਅਤੇ ਬੇਰੁਜ਼ਗਾਰ ਹੋਣ ਕਰਕੇ ਨੌਜ਼ਵਾਨਾਂ ਦਾ ਧਿਆਨ ਨਸ਼ਿਆਂ ਵੱਲ ਵੱਧਦਾ ਜਾ ਰਿਹਾ ਹੈ। ਜਿਸ ਕਰਕੇ ਫਿਰੋਜ਼ਪੁਰ ਵਿਚ ਜਲਦ ਤੋਂ ਜਲਦ ਇੰਡਸਟਰੀ ਲਗਾਈ ਜਾਵੇ ਤਾਂ ਜੋ ਫਿਰੋਜ਼ਪੁਰ ਦੀ ਜਨਤਾ ਨੂੰ ਕੰਮ ਮਿਲ ਸਕੇ। ਇਸ ਮੌਕੇ ਤੇ ਮਿੰਕੂ ਚੌਧਰੀ ਨੇ ਮੰਗ ਕੀਤੀ ਕਿ ਫਿਰੋਜ਼ਪੁਰ ਦੇ ਜਿਲਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੂੰ ਸਖਤ ਨਿਰਦੇਸ਼ ਦਿੱਤੇ ਜਾਣ ਕਿ ਉਹ ਆਮ ਜਨਤਾ ਦੀ ਪਹਿਲ ਦੇ ਆਧਾਰ ਤੇ ਦੁਖ ਤਕਲੀਫ ਅਤੇ ਮਸਲੇ ਹੱਲ ਕਰਨ ਅਤੇ ਇਸ ਮੌਕੇ ਤੇ ਮਹਾਰਾਣੀ ਪਰਨੀਤ ਕੌਰ ਨੇ ਵਿਸਵਾਸ਼ ਦੁਆਇਆ ਕਿ ਫਿਰੋਜ਼ਪੁਰ ਵਾਸੀਆਂ ਦੀ ਮੰਗ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਵੇਗੀ। ਇਸ ਮੌਕੇ ਤੇ ਸ਼ਿਵਸੈਨਾ ਪੰਜਾਬ ਦੇ ਉਪ ਪ੍ਰਮੁੱਖ ਹਰੀਸ਼ ਸਿੰਗਲਾ, ਤਮਨ ਚੌਧਰੀ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

WRITTEN BY