ਕਾਦੀਆਂ, 2 ਅਕਤੂਬਰ (ਅਬਦੁਲ ਸਲਾਮ ਤਾਰੀ)- ਮੁਸਲਿਮ ਜਮਾਤ ਅਹਿਮਦੀਆ ਦੀ ਤਨਜ਼ੀਮ ਮਜਲਿਸ ਅਨਸਾਰ ਉਲਾ ਕਾਦੀਆਂ ਦਾ ਲੋਕਲ ਸਲਾਨਾ ਇਜਤਮਾ ਅੱਜ ਕਾਦੀਆਂ ਦੇਰ ਸ਼ਾਮ ਸਮਾਪਤ ਹੋ ਗਿਆ ਇਸ ਇਜਤਮਾ ਵਿਚ ਭਾਸ਼ਣ, ਨਜ਼ਮ. ਤਿਲਾਵਤ ਅਤੇ ਖੇਡਾਂਦੇ ਮੁਕਾਬਲੇ ਵੀ ਕਰਵਾਏ ਗਏ ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂਅਬਦੁਲ ਰਹਿਮਾਨ ਖਾਲਿਦ ਨੇ ਕਿਹਾ ਕਿ ਇਨਾਂਮੁਕਾਲੀਆਂਵਿਚ ਸਫਲਤਾ ਹਾਸਲ ਕਰਨ ਵਾਲੇ ਅਨਸਾਰਾਂ ਨੂੰ ਇਨਾਮ ਵੰਡੇ ਗਏ ਅਤੇ ਸਫਲਤਾ ਹਾਸਲ ਕਰਨ ਵਾਲੇ ਅਨਸਾਰਾਂ ਨੂੰ ਇਸੇ ਮਹੀਨੇ ਹੋਣ ਵਾਲੇ ਸਲਾਨਾ ਇਜਤਮਾ ਭਾਰਤ ਵਿਚ ਹਿੱਸਾ ਲੈਣ ਦਾ ਮੋਕਾ ਦਿੱਤਾ ਜਾਵੇਗਾ। ਇਸ ਮੌਕੇ ਚੀਫ ਸੈਕਟਰੀ ਜਮਾਤ ਅਹਿਮਦੀਆ ਭਾਤਰ ਮੁਹੱਮਦ ਇਨਾਮ ਗੋਰੀ ਨੇ ਸਫਲਤਾ ਹਾਸਲ ਕਰਨ ਵਾਲੇ ਅਨਸਾਰਾਂ ਨੂੰ ਇਨੲਮ ਵੰਡੇ ਇਸ ਮੋਕੇ ਜਲਾਲੁਦੀਨ ਨੱਯਰ ਪ੍ਰਧਾਨ ਸਦਰ ਅਜੁੰਮਨ ਅਹਿਮਦੀਆ, ਜ਼ੈਨੁਦੀਨ ਹਾਮਿਦ ਪ੍ਰਧਾਨ ਮਜਲਿਸ ਅਨਸਾਰ ਉਲਾ ਭਾਰਤ, ਸੱਯਦ ਤਨਵੀਰ ਅਹਿਮਦ ਸੈਕਟਰੀ ਜਮਾਤ ਅਹਿਮਦੀਆ, ਐਮ ਅਬੂ ਬਕਰ, ਸਫੀਰ ਅਹਿਮਦ ਸ਼ਮੀਮ, ਮੁਹੱਮਦ ਨਸੀਮ ਖਾਨ, ਕਰੀਮੁਦੀਨ ਸ਼ਾਹਿਦ, ਸਯਦ ਸਬਾਹੁੱਦੀਨ, ਮੋਲਾਨਾ ਮੁਨੀਰ ਅਹਿਮਦ ਖਾਦਿਮ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।
ਮੁਸਲਿਮ ਜਮਾਤ ਅਹਿਮਦੀਆ ਦੀ ਤਨਜ਼ੀਮ ਮਜਲਿਸ ਅਨਸਾਰ ਉਲਾ ਕਾਦੀਆਂ ਦਾ ਲੋਕਲ ਇਜਤਮਾ ਸਮਾਪਤ



