ਰਾਮਪੁਰਾ ਫੂਲ, 2 ਅਕਤੂਬਰ (ਕੁਲਜੀਤ ਸਿੰਘ ਢੀਂਗਰਾ, ਮਨਪ੍ਰੀਤ ਗਿੱਲ)- ਪਿੰਡ ਮਹਿਰਾਜ ਦੇ ਕੋਠੇ ਮੱਲੁਆਂਣਾ ਵਿਖੇ ਪੁਰਾਣੀ ਰੰਜਿਸ ਦੇ ਚਲਦਿਆਂ ਨੋਜਵਾਨ ਦਾ ਕਤਲ ਕਰ ਦਿੱਤਾ ਗਿਆ ।ਮ੍ਰਿਤਕ ਬਲਜਿੰਦਰ ਸਿੰਘ ਬੱਬੂ (23) ਪੁੱਤਰ ਸਵ: ਬਹਾਦੁਰ ਸਿੰਘ ਦੇ ਭਰਾ ਸਿਕੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਚ, ਰਹਿੰਦੇ ਲੜਕੇ ਯਾਦਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਐਤਵਾਰ ਰਾਤ ਕਰੀਬ ਅੱਠ ਵਜੇ ਉਸਦੇ ਭਰਾ ਦੇ ਸਿਰ ਚ, ਗੋਲੀ ਮਾਰਕੇ ਕਤਲ ਕਰ ਦਿੱਤਾ। ਸਿਕੰਦਰ ਸਿੰਘ ਨੇ ਪੁਲਿਸ ਨੂੰ ਦੱਸਿਆਂ ਕਿ ਦੋਵਾਂ ਦੀ ਆਪਸ ਚ, ਪੁਰਾਣੀ ਰੰਜਿਸ ਸੀ । ਕੱਲ ਰਾਤ ਕਰੀਬ ਅੱਠ ਵਜੇ ਜਦ ਬਲਜਿੰਦਰ ਸਿੰਘ ਘਰਾਟ ਰੋਡ ਸਥਿਤ ਸਰਕਾਰੀ ਸਕੂਲ ਨੇੜੇ ਬਣੀ ਆਪਣੇ ਦੋਸਤ ਦੀ ਦੁਕਾਨ ਤੇ ਬੈਠਾ ਸੀ ਤਾਂ ਅਚਾਨਕ ਹੀ ਯਾਦਵਿੰਦਰ ਸਿੰਘ ਨੇ ਆਕੇ ਉਸਦੇ ਸਿਰ ਚ, ਗੋਲੀ ਮਾਰ ਦਿੱਤੀ ਜਿਸ ਕਾਰਨ ਉਸਦੀ ਮੋਕੇ ਤੇ ਹੀ ਮੋਤ ਹੋ ਗਈ ।ਜਿਸਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਦਾਂ ਗਿਆ ।ਥਾਨਾ ਸਿਟੀ ਰਾਮਪੁਰਾ ਦੇ ਤਫਤੀਸੀ ਅਫਸਰ ਗਮਦੂਰ ਸਿੰਘ ਨੇ ਦੱਸਿਆ ਕਿ ਕਥਿਤ ਦੋਸੀ ਯਾਦਵਿੰਦਰ ਖਿਲਾਫ ਮ੍ਰਿਤਕ ਦੇ ਭਰਾ ਸਿਕੰਦਰ ਸਿੰਘ ਦੇ ਬਿਆਨਾ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਰਾਣੀ ਰੰਜਿਸ ਦੇ ਚੱਲਦਿਆਂ ਨੌਜਵਾਨ ਦਾ ਕਤਲ



