Skip to content
Independent perspectives. Global stories.
BREAKING

ਨਜਾਇਜ ਪਿਸਤੋਲ-ਕਾਰਤੂਸ ਰੱਖਣ ਦੇ ਦੋਸ਼ ’ਚ ਦੋ ਫੜੇ : ਡੀ.ਐਸ.ਪੀ.

Share this story

ਜੈਤੋ, 2 ਅਕਤੂਬਰ (ਸਤਵਿੰਦਰਪਾਲ ਸਿੰਘ ਸੱਤੀ)- ਅਜ ਡੀ ਐਸ ਪੀ ਜੈਤੋ ਬਲਜੀਤ ਸਿੰਘ ਅਤੇ ਮੁਖ ਥਾਨਾ ਅਫ਼ਸਰ ਰਾਜੇਸ਼ ਕੁਮਾਰ ਨੇ ਸਾਂਝੇ ਤੌਰ ਤੇ ਪ੍ਰੈੱਸ ਕਾਨਫਰੰਸ ਕਰਦੇ ਦੱਸਿਆ ਕਿ ਗਸ਼ਤ ਕਰ ਰਹੀ ਪੁਲਸ ਪਾਰਟੀ ਨੇ ਨਜਾਇਜ ਪਿਸਤੋਲ ਤੇ ਕਾਰਤੂਸ ਰੱਖਣ ਦੇ ਦੋਸ਼ ਤਹਿਤ ਦੋ ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ ਐਸ ਆਈ ਪਰਮਜੀਤ ਸਿੰਘ ਦੀ ਅਗਵਾਈ ਵਿਚ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਸਥਾਨਕ ਅਨਾਜ ਮੰਡੀ ਕੋਲ ਅਵਾਰਾ ਘੁੰਮ ਰਹੇ ਦੋ ਜਣਿਆ ਤੇ ਸ਼ੱਕ ਪੈਣ ਤੇ ਜਦ ਉਨ੍ਹਾਂ ਦੀ ਤਲਾਸੀ ਲਈ ਤਾਂ 315 ਬੋਰ ਦਾ ਦੇਸੀ ਪਿਸਤੋਲ ਅਤੇ 8 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ। ਫੜੇ ਗਏ ਮੁਲਜਮਾਂ ਦੀ ਪਛਾਣ ਗਗਨਦੀਪ ਪੁੱਤਰ ਮਦਨ ਲਾਲ ਵਾਸੀ ਡੋਗਰ ਬਸਤੀ ਫ਼ਰੀਦਕੋਟ ਅਤੇ ਸਾਥੀ ਉੱਪਰ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

WRITTEN BY