ਵਸ਼ਿਗਟਨ ਡੀ ਸੀ, 2 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਅਮਰੀਕਾ ਦੇ ਚੇਅਰਮੈਨ ਸਤਪਾਲ ਸਿੰਘ ਬਰਾੜ ਨੇ ਅਜ ਪੰਜਾਬੀ ਮੂਲ ਦੇ ਕੈਨੇਡੀਅਨ ਆਗੂ ਸਰਦਾਰ ਜਗਮੀਤ ਸਿੰਘ ਨੂੰ ਕੈਨੇਡਾ ਦੀ ਸਿਆਸੀ ਪਾਰਟੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦਾ ਨਵਾਂ ਆਗੂ ਚੁਣੇ ਜਾਣ ਉਤੇ ਵਧਾਈ ਦਿਤੀ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਗਮੀਤ ਸਿੰਘ ਨੇ ਨਾ ਸਿਰਫ ਆਪਣੀ ਜਨਮਭੂਮੀ ਤੋਂ ਸਤ ਸਮੁੰਦਰੋਂ ਪਾਰ ਇਕ ਮੁਲਕ ਦੀ ਸਿਆਸੀ ਪਾਰਟੀ ਦੀ ਅਗਵਾਈ ਕਰਕੇ ਇਤਿਹਾਸ ਸਿਰਜਿਆ ਹੈ, ਸਗੋਂ ਉਹਨਾਂ ਨੇ ਐਨਡੀਪੀ ਆਗੂ ਦਾ ਇਹ ਵਕਾਰੀ ਅਹੁਦੇ ਵੋਟਾਂ ਦੇ ਪਹਿਲੇ ਗੇੜ ਵਿਚ ਹੀ ਵਡੇ ਫਰਕ ਨਾਲ ਵੀ ਜਿਤਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਵਡੇ ਫਰਕ ਨਾਲ ਪਛਾੜਦਿਆਂ 53.6 ਫੀਸਦੀ ਵੋਟਾਂ ਹਾਸਿਲ ਕੀਤੀਆਂ ਹਨ। ਇਸ ਇਤਿਹਾਸਕ ਜਿਤ ਨਾਲ ਉਹ ਕੈਨੇਡਾ ਦੀ ਇਕ ਵਡੀ ਸੰਘੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਘਟ ਗਿਣਤੀ ਆਗੂ ਬਣ ਗਏ ਹਨ।ਇਸ ਜਿਤ ਨੂੰ ਭਾਈਚਾਰੇ, ਸਮਾਨਤਾ ਅਤੇ ਵਿਭਿੰਨਤਾ ਵਰਗੀਆਂ ਕਦਰਾਂ-ਕੀਮਤਾਂ ਵਿਚ ਯਕੀਨ ਰਖਣ ਵਾਲੇ ਪੂਰੀ ਦੁਨੀਆਂ ਵਿਚ ਵਸਦੇ ਸਿਖਾਂ ਦੀ ਜਿਤ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਕ ਵਕੀਲ ਅਤੇ ਕਾਨੂੰਨਦਾਨ ਵਜੋਂ ਉਹ ਆਪਣੇ ਨਿਜੀ ਅਤੇ ਪੇਸ਼ਾਵਰ ਜ਼ਿੰਦਗੀ ਵਿਚ ਹਮੇਸ਼ਾ ਇਹਨਾਂ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੇ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਬਹੁ-ਗਿਣਤੀ ਲੋਕਾਂ ਦੀ ਜ਼ਿੰਦਗੀ ਵਿਚ ਇਕ ਸਾਕਾਰਾਤਮਕ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਸਿਆਸਤ ਦੀ ਦੁਨੀਆਂ ਅੰਦਰ ਛਾਲ ਮਾਰੀ ਸੀ। ਉਹਨਾਂ ਨੂੰ ਮਿਲਿਆ ਬੇਮਿਸਾਲ ਬਹੁਮਤ ਸੰਕੇਤ ਦਿੰਦਾ ਹੈ ਕਿ ਭਵਿਖ ਵਿਚ ਆਪਣੇ ਰਾਸ਼ਟਰ ਦੀ ਅਗਵਾਈ ਵਾਸਤੇ ਕੈਨੇਡਾ ਦੇ ਲੋਕਾਂ ਨੇ ਜਗਮੀਤ ਸਿੰਘ ਅੰਦਰ ਮੁਕੰਮਲ ਭਰੋਸਾ ਅਤੇ ਪਿਆਰ ਜਤਾਇਆ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਨੇਡਾ ਦੇ ਸਿਆਸੀ ਮੈਦਾਨ ਅੰਦਰ ਸਿਖਾਂ ਅਤੇ ਪੰਜਾਬੀਆਂ ਨੇ ਵਡੀਆਂ ਮਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਕੈਨੇਡਾ ਦੀ ਕੈਬਨਿਟ ਅੰਦਰ ਚਾਰ ਸਿਖ ਮੰਤਰੀ ਹਰਜੀਤ ਸਜਣ, ਨਵਦੀਪ ਬੈਂਸ, ਬਰਦੀਸ਼ ਚਗੜ ਅਤੇ ਅਮਰਜੀਤ ਸੋਹੀ ਮੌਜੂਦ ਹਨ। ਉਹਨਾਂ ਕਿਹਾ ਕਿ ਜਗਮੀਤ ਸਿੰਘ ਦੀ ਕਾਮਯਾਬੀ ਨੇ ਉਸ ਦਿਨ ਦਾ ਮੁਢ ਬੰਨ੍ਹ ਦਿਤਾ ਹੈ ਜਦੋਂ ਉਥੇ ਦੇ ਲੋਕ ਇਕ ਸਿਖ ਵਿਅਕਤੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਸੰਬੋਧਨ ਕਰਦਿਆਂ ਵੇਖ ਰਹੇ ਹੋਣਗੇ।
ਸ. ਜਗਮੀਤ ਸਿੰਘ ਨੂੰ ਐਨਡੀਪੀ ਦੇ ਨਵੇਂ ਆਗੂ ਚੁਣੇ ਜਾਣ ’ਤੇ ਸੁਖਬੀਰ ਬਾਦਲ ਤੇ ਸਤਪਾਲ ਬਰਾੜ ਵੱਲੋਂ ਵਧਾਈ


