Skip to content
Independent perspectives. Global stories.
BREAKING

ਭਾਰਤ ਦੇ ਹਰ ਸੂਬੇ ਤੋਂ ਵੱਧ ਪੰਜਾਬ ਨੇ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ : ਸ਼ਿਵ ਕੰਵਰ ਸਿੰਘ ਸੰਧੂ

Share this story

ਕਾਦੀਆਂ, 1 ਅਕਤੂਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਦੇਸ਼ ਦੇ ਕਿਸੇ ਵੀ ਸੂਬੇ ਦੇ ਕਿਸਾਨਾਂ ਦੇ ਐਨੇ ਕਰਜ਼ ਮਾਫ਼ ਨਹੀਂ ਕੀਤੇ ਜਿਤਨੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਮਾਫ਼ ਕੀਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਦੀ ਸੀਨੀਅਰ ਆਗੂ ਅਤੇਆਲ ਇੰਡੀਆ ਅੰਬੇਦਕਰ ਫ਼ਾਊਂਡੇਸ਼ਨ ਦੇ ਸਾਬਕ ਚੇਅਰਮੈਨ ਸ. ਸ਼ਿਵ ਕੰਵਰ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਦਾਸਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਵੱਜੋਂ ਚੋਣ ਲੜ੍ਹ ਰਹੇ ਸੁਨੀਲ ਜਾਖੜ ਪ੍ਰਧਾਨ ਪੀਪੀਸੀਸੀ ਦੇ ਜੀਜਾ ਚੌਧਰੀ ਅਮਰ ਕੁਮਾਰ ਮਲੋਟ ਵੀ ਮੌਜੂਦ ਸਨ। ਸ਼੍ਰੀ ਸੰਧੂ ਨੇ ਕਿਹਾ ਕਿ ਗੁਰਦਾਸਪੁਰ ’ਚ ਚੋਣ ਲੜ ਰਹੇਸੀਨੀਅਰ ਕਾਂਗਰਸੀ ਆਗੂ ਸ਼੍ਰੀ ਜਾਖੜ ਸਾਫ਼ ਸੁਥਰੇ ਅਕਸ ਦੇ ਮਾਲਕ ਹਨ, ਉਨ੍ਹਾਂ ਦੇ ਪਿਤਾ ਸਵ. ਬਲਰਾਮ ਜਾਖੜ ਦਾ ਬੇਦਾਗ ਸਿਆਸੀ ਕੈਰੀਅਰ ਕਿਸੇ ਤਾਰੁੱਖ ਦਾ ਮੁਖਤਾਜ ਨਹੀਂ ਹੈ। ਜਦਕਿ ਭਾਜਪਾ ਨੇ ਗੁਰਦਾਸਪੁਰ ਤੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਛੱਡਕੇ ਮੰਬਈ ਤੋਂ ਇਕ ਅਰਬਪਤੀ ਕਾਰੋਬਾਰੀ ਵਿਕਤੀ ਨੂੰ ਸੀਟ ਦੇਕੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਰਟੀ ’ਚ ਮਿਹਨਤੀ ਵਰਕਰਾਂ ਦੀ ਲਈਂ ਮਾਲਦਾਰ ਮੈਂਬਰਾਂ ਦੀ ਲੋੜ ਹੈ। ਸ਼੍ਰੀ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਲੋਕਾਂ ਨੇ ਜਿਸ ਭਰੋਸੇ ਨਾਲ ਵੋਟ ਪਾਏ ਸਨ, ਉਹ ਛਲਾਵਾ ਲੋਕਾਂ ਤੋਂ ਦੂਰ ਹੋ ਗਿਆ ਹੈ। ਹੁਣ ਮੋਦੀ ਦੀ ਪਰਛਾਵੇਂ ਤੋਂ ਵੀ ਲੋਕਾਂ ਨੂੰ ਖ਼ੌਫ਼ ਆ ਰਿਹਾ ਹੈ ਕਿ ਹੋਰ ਨਹੀਂ ਤਾਂ ਸਾਡੇ ਭੈੜੇ ਦਿਨ ਹੀ ਸਾਨੂੰ ਵਾਪਸ ਕਰ ਦਿੱਤੇ ਜਾਣ। ਉਨ੍ਹਾਂ ਬਾਦਲ ਅਤੇ ਉਨ੍ਹਾਂ ਦੇ ਬੇਟੇ ਵੱਲੋਂ ਪੰਜਾਬ ’ਚ ਕੀਤੀ ਗਈ ਲੁੱਟਮਾਰ ਅਤੇ ਅਕਾਲ ਸਰਕਾਰ ਦੇ ਸੀਨੀਅਰ ਲੀਡਰਾਂ ਦੇ ਅਖ਼ਬਾਰਾਂ ’ਚ ਨਿਤ ਨਵੇਂ ਕਾਂਡਾਂ ਨੂੰ ਵੇਖਦਿਆਂ ਲੋਕਾਂ ਨੂੰ ਸੌਂਚ ਸਮਝ ਕੇ ਵੋਟ ਦੇਣ ਦੀ ਲੱਗ ਕੀਤੀ। ਇਸ ਮੌਕੇ ਡਾ. ਗੁਰਚਰਨ ਸਿੰਘ ਅਨਮੋਲ, ਲਖਬੀਰ ਸਿੰਘ ਵੜੈਚ, ਦਲਬੀਰ ਸਿੰਘ ਸੰਧੂ, ਗੁਰਮੀਤ ਸਿੰਘ ਸੋਨੂੰ ਰਾਣਾ ਪੈਲਸ, ਸੁਹੇਲ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਆਦਿ ਮੌਜੂਦ ਸਨ।

WRITTEN BY