Skip to content
Independent perspectives. Global stories.
BREAKING

ਭਵਾਨੀਗੜ ਵਿਖੇ ਤਿੰਨ ਥਾਂਵਾਂ ’ਤੇ ਦੁਸਹਿਰਾ ਧੂੁਮ-ਧਾਮ ਨਾਲ ਮਨਾਇਆ

Share this story

ਭਵਾਨੀਗੜ, 1 ਅਕਤੂਬਰ Ð (ਕ੍ਰਿਸ਼ਨ ਗਰਗ)-ਬਿਤੇ ਦਿਨੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਭਵਾਨੀਗੜ ਵਿਖੇ ਤਿੰਨ ਥਾਂਵਾਂ ਤੇ ਬੜੇ ਧੁਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਾਂਹੀਆ ਪੱਤੀ ਦੇ ਨੋਜਵਾਨਾਂ ਵਲੋ ਗੁਰੁ ਦੁਆਰਾ ਸਾਹਿਬ ਨੇੜੇ ਬਣੇ ਪਾਰਕ ਵਿੱਚ ਪੈਤੀ ਫੁੱਟ ਉਚਾ ਰਾਵਣ ਦਾ ਪੂਤਲਾ ਬਣਾਇਆ ਗਿਆ ਜਿਸ ਵਿੱਚ ਅਤਿਸ਼ਬਾਜੀ ਅਤੇ ਪਟਾਕੇ ਵਰਤੇ ਗਏ ਕਿੳਕਿ ਇਹ ਰਾਵਣ ਦਾ ਪੂਤਲਾ ਬਣਾਉਣ ਅਤੇ ਦੁਸ਼ਹਿਰੇ ਦੇ ਅਵਸਰ ਨੁੂੰ ਮਨਾਉਣ ਲਈ ਨਿੱਕੇ ਨਿੱਕੇ ਨੋਜਵਾਨ ਬੱਚਿਆਂ ਵਲੋ ਹੰਭਲਾ ਮਾਰਿਆ ਗਿਆ ਜਿਸ ਵਿੱਚ ਮਨਜਿੰਦਰ ਸੱਗੂ, ਨਰਿਪਦੇਵ ਸਿੰਘ ਸੱਗੂ, ਚਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਸੁਖਦਰਸਨ ਸਿੰਘ, ਸ਼ਿਵਮ, ਮਨਜਿੰਦਰ ਸਿੰਘ, ਅਰਮਾਨ ਸਿੰਘ, ਗੁਰਤੇਜ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਲੱਕੀ ਬਹਿਲਾ, ਤੇਜੀ ਐਮ ਸੀ, ਮੋਜੂਦ ਸਨ ਮੁੱਖ ਮਹਿਮਾਨ ਬਿੱਟੂ ਤੂਰ ਨੇ ਇਸ ਮੋਕੇ ਪਹੁੰਚ ਕੇ ਨੋਜਵਾਨ ਵਰਗ ਵਲੋ ਦੁਸਹਿਰੇ ਦੇ ਦਿਹਾੜੇ ਸਬੰਧੀ ਮਿਲੇ ਸੰਦੇਸ਼ ਬਾਰੇ ਨਵੀ ਪੀੜੀ ਨੂੰ ਜਾਗਰੂਕ ਕਰਵਾਇਆ ।
ਇਸ ਮੋਕੇ ਜੀ ਟੀ ਰੋਡ ਪਰ ਸਥਿਤ ਗੁਰੁ ਨਾਨਕ ਮੁਹੱਲਾ ਦੇ ਨੋਜਵਾਨਾਂ ਵਲੋ ਵੀ ਰਾਵਣ ਦਾ ਪੂਤਲਾ ਫੁਕਿਆ ਗਿਆ ਅਤੇ ਅਨਾਜ ਮੰਡੀ ਵਿਖੇ ਵੀ ਦੁਸ਼ਹਿਰਾ ਮਨਾਇਆ ਗਿਆ ਉਥੇ ਔਰਤਾਂ ਦੇ ਬੈਠਣ ਲਈ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਬੱਚੇ ਅਤੇ ਔਰਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈਰਾਨੀ ਉਸ ਵੇਲੇ ਹੋਈ ਜਦੋ ਰਾਵਣ ਫੂਕਣ ਲਈ ਟਾਇਮ ਨਾ ਦੇਖਦਿਆਂ ਹਲਕਾ ਵਿਧਾਇਕ ਦੀ ਉਡੀਕ ਅੱਠ ਵਜੇ ਤੀਕ ਕੀਤੀ ਗਈ।

WRITTEN BY