Skip to content
Independent perspectives. Global stories.
BREAKING

11 ਮਹੀਨਿਆਂ ਦੀ ਬੱਚੀ ਸਮੇਤ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, ਮੋਰਿੰਡਾ ਸ਼ਹਿਰ ਸੋਗ ’ਚ ਡੁੱਬਿਆ

Share this story

ਮੋਰਿੰਡਾ, 1 ਅਕਤੂਬਰ (ਹਰਜਿੰਦਰ ਸਿੰਘ ਛਿੱਬਰ)-ਖਰੜ੍ਹ-ਮੋਰਿੰਡਾ ਮਾਰਗ ’ਤੇ ਪੈਂਦੇ ਪਿੰਡ ਰੁੜਕੀ ਪੁਖ਼ਤਾ ਨਜ਼ਦੀਕ ਵਾਪਰੇ ਸੜ੍ਹਕ ਹਾਦਸੇ ’ਚ ਸਥਾਨਕ ਸ਼ਹਿਰ ਦੇ ਵਾਰਡ ਨੰ: 8 ਨਿਵਾਸੀ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਰਦਨਾਕ ਮੋਤ ਹੋਣ ਜਾਣ ਅਤੇ ਇੱਕ ਔਰਤ ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਕਾਰਨ ਸ਼ਹਿਰ ’ਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੇਲਰਿੰਗ ਦਾ ਕੰਮ ਕਰਦੇ ਕਰੀਬ 46 ਸਾਲਾ ਹਰਨੇਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ: 8 ਨੇੜੇ ਗੁਰਦੁਆਰਾ ਕੌਤਵਾਲੀ ਸਾਹਿਬ ਅਪਣੇ ਪੁੱਤਰ ਰਵਿੰਦਰ ਸਿੰਘ ਰਵੀ (24 ਸਾਲ) ਨੂੰਹ ਸੁਮਨਪ੍ਰੀਤ ਕੌਰ (23 ਸਾਲ) ਅਤੇ 11 ਮਹੀਨੇ ਦੀ ਪੋਤਰੀ ਮਨਦੀਪ ਨਾਲ ਅਪਣੀ ਕਿਸੇ ਰਿਸ਼ਤੇਦਾਰੀ ’ਚ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਰਾਤ ਕਰੀਬ 11 ਵਜੇ ਅਪਣੇ ਘਰ ਮੋਰਿੰਡਾ ਨੂੰ ਜੈਨ ਕਾਰ ਨੰਬਰ ਪੀ.ਬੀ.23.ਡੀ 8666 ਰਾਂਹੀਂ ਵਾਪਿਸ ਪਰਤ ਰਹੇ ਸਨ। ਪਿੰਡ ਰੁੜਕੀ ਨਜ਼ਦੀਕ ਉਨ੍ਹਾਂ ਕਾਰ ਨਾਲ ਸੜ੍ਹਕੀ ਹਾਦਸਾ ਵਾਪਰ ਗਿਆ ਜਿਸ ਦੌਰਾਨ ਹਰਨੇਕ ਸਿੰਘ ਅਤੇ ਉਸਦੇ ਸਪੁੱਤਰ ਰਵਿੰਦਰ ਸਿੰਘ ਰਵੀ ਸਮੇਤ 11 ਮਹੀਨੇ ਦੀ ਛੋਟੀ ਬੱਚੀ ਦੀ ਮੋਤ ਹੋ ਗਈ ਜਦਕਿ ਹਾਦਸੇ ’ਚ ਗੰਭੀਰ ਜ਼ਖਮੀ ਸੁਮਨਪ੍ਰੀਤ ਪਤਨੀ ਰਵਿੰਦਰ ਸਿੰਘ ਰਵੀ ਨੂੰ ਇਲਾਜ਼ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਖੇ ਦਾਖ਼ਲ ਕਰਵਾਇਆ ਗਿਆ ਹੈ। ਇੱਕੋ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ ਦੀ ਖਬਰ ਨਾਲ ਮੋਰਿੰਡਾ ਸ਼ਹਿਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਸ਼ਹਿਰ ਨਿਵਾਸੀ ਅਤੇ ਰਿਸ਼ਤੇਦਾਰ ਮ੍ਰਿਤਕ ਹਰਨੇਕ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਛੋਟੇ ਪੁੱਤਰ ਅਭੀਜੀਤ ਸਿੰਘ ਨਾਲ ਘਰ ਆ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

WRITTEN BY