ਮੋਰਿੰਡਾ, 30 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਸ੍ਰੀ ਰਾਮ ਲੀਲਾ ਕਮੇਟੀ ਮੋਰਿੰਡਾ ਵੱਲੋ ਬਦੀ ’ਤੇ ਨੇਕੀਦੀ ਜਿੱਤ ਦਾ ਪ੍ਰਤੀਕ ਵਿਜੇ ਦਸ਼ਮੀ ਦਾ ਤਿਓਹਾਰ ਦੁਸਹਿਰਾ ਬੜ੍ਹੀ ਧੂਮਧਾਮ ਨਾਲ ਮਨ੍ਹਾਇਆ ਗਿਆ। ਜੈ ਸ੍ਰੀ ਰਾਮ ਡੈਮੋਕ੍ਰੇਟਿਕ ਕਲੱਬ ਮੋਰਿੰਡਾ ਦੇ ਕਲਾਕਾਰਾਂ ਵੱਲੋ 21 ਸਤੰਬਰ ਤੋਂ ਨਾਟਕੀ ਰੂਪ ਵਿੱਚ ਰਾਮ ਲੀਲਾ ਖੇਡੀ ਗਈ। ਕਮੇਟੀ ਦੇ ਸਰਪ੍ਰਤ ਮਾ. ਕ੍ਰਿਸ਼ਨ ਅਵਤਾਰ ਕੌੜਾ ਦੀ ਦੇਖ ਰੇਖ ਹੇਠ ਦੁਸਹਿਰੇ ਵਾਲੇ ਦਿਨ ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਵਿਜੇ ਕੁਮਾਰ ਟਿੰਕੂ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋ ਕੀਤਾ ਗਿਆ। ਜਦਕਿ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਹਾਜ਼ਰੀ ਲੁਆਈ। ਇਸ ਮੋਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਦੁਸਹਿਰਾ ਸੱਚਾਈ ਦੀ ਬੁਰਾਈ ’ਤੇ ਹੋਈ ਜਿੱਤ ਦਾ ਪ੍ਰਤੀਕ ਹੈ। ਉਨ੍ਹਾ ਲੋਕਾਂ ਨੂੰ ਅਪਣੇ ਤਿਉਹਾਰ ਆਪਸੀ ਭੇਦਭਾਵ ਭੁਲਾ ਕੇ ਰਲ ਮਿਲ ਕੇ ਮਨ੍ਹਾਉਣੇ ਚਾਹੀਦੇ ਹਨ। ਉਨ੍ਹਾਂ ਇਸ ਮੌਕੇ ਸ਼੍ਰੀ ਰਾਮ ਭਵਨ, ਸਟੇਜ ਅਤੇ ਸ਼ਮਸ਼ਾਨ ਘਾਟ ਲਈ ਗ੍ਰਾਂਟਾਂ ਦਾ ਐਲਾਨ ਵੀ ਕੀਤਾ। ਇਸ ਮੋਕੇ ਪ੍ਰਸਿੱਧ ਗਾਇਕ ਜੋੜੀ ਭੁਪਿੰਦਰ ਗਿੱਲ ਅਤੇ ਮਿਸ.ਜੀਤੂ ਨੇ ਇੱਕ ਤੋਂ ਇੱਕ ਹਿੱਟ ਗੀਤ ਗਾ ਕੇ ਦਰਸਕਾਂ ਦਾ ਖੂਬ ਮੰਨੋਰੰਜਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਬੱਗਾ, ਕੌਂਸਲਰ ਮਹਿੰਦਰ ਸਿੰਘ ਢਿੱਲੋ, ਕੌਂਸਲਰ ਰਾਜੇਸ਼ ਕੁਮਾਰ, ਕਾਂਗਰਸੀ ਆਗੂ ਇਕਬਾਲ ਸਿੰਘ ਸਰਪੰਚ ਸਾਲਾਪੁਰ, ਮਾ.ਜਗੀਰ ਸਿੰਘ ਦੁੱਮਣਾ, ਅਜਾਇਬ ਸਿੰਘ ਮੋਰਿੰਡਾ, ਰਾਜੇਸ਼ ਸੂਦ, ਟੋਨੀ, ਰਾਮਪਾਲ ਥੰਮਣ, ਸੁਦੇਸ਼ ਕੁਮਾਰ, ਸਤੀਸ ਭਟਨਾਗਰ, ਕਾਂਗਰਸੀ ਆਗੂ ਚੁਚੂ ਸੂਦ, ਸਲੀਮ ਮੁਹੰਮਦ, ਅਜੇ ਕੁਮਾਰ ਰਿੰਕੂ, ਬਿਕਰਮ ਬੱਤਾ, ਨੰਬਰਦਾਰ ਕੁਲਦੀਪ ਸਿੰਘ ਓਇੰਦ, ਪੰਡਿਤ ਵਜ਼ੀਰ ਚੰਦ , ਸ਼ੇਰ ਸਿੰਘ ਕਕਰਾਲੀ , ਖੁਸ਼ਹਾਲ ਸਿੰਘ ਦਤਾਰਪੁਰ, ਨੰਬਰਦਾਰ ਰੁਪਿੰਦਰ ਸਿੰਘ ਭਿਚਰਾ, ਗੁਰਵਿੰਦਰ ਸਿੰਘ ਜੌਕੀ ਫਤਿਹਪੁਰ, ਮਨਿੰਦਰ ਸਿੰਘ ਮਨੀ, ਹਰਜੋਤ ਸਿੰਘ ਢੰਗਰਾਲੀ, ਜਸਵਿੰਦਰ ਕੋਹਲੀ, ਸੁਰਜੀਤ ਸਿੰਘ, ਕੁਲਵੀਰ ਸਮਰੌਲੀ, ਮਾ.ਕਮਲਜੀਤ ਸਿੰਘ ਰੰਧਾਵਾ, ਆਦਿ ਹਾਜ਼ਰੀ ਸਨ।
ਸਾਰੇ ਤਿਉਹਾਰ ਰਲਮਿਲ ਕੇ ਮਨਾਉਣੇ ਚਾਹੀਦੇ ਹਨ : ਕੈਬਨਿਟ ਮੰਤਰੀ ਚੰਨੀ



