Skip to content
Independent perspectives. Global stories.
BREAKING

ਸਰਬ ਭਾਰਤੀ ਸੇਵਾ ਸਮੰਤੀ ਧੂਰੀ ਨੇ 52ਵਾਂ ਸਥਾਪਨਾ ਦਿਵਸ ਮਨਾਇਆ

Share this story

ਧੂਰੀ, 30 ਸਤੰਬਰ (ਸੰਜੀਵ ਸਿੰਗਲਾ)- ਅਜ ਸਰਬ ਭਾਰਤੀਯ ਸੇਵਾ ਸਮੰਤੀ ਰਜਿ: ਧੂਰੀ ਵਲੋ 52 ਵਾਂ ਸਥਾਪਨਾ ਦਿਵਸ ਸਮੰਤੀ ਭਵਨ ‘ਚ ਮਨਾਇਆ ਗਿਆ ਇਸ ਮੌਕੇ ਝੰਡੇ ਦੀ ਰਸਮ ਪ੍ਰਧਾਨ ਖਰੈਤੀ ਰਾਮ ਬਾਂਸਲ ਨੇ ਅਦਾ ਕੀਤੀ ਜਰਨਲ ਸੈਕਟਰੀ ਗਿਆਨ ਚੰਦ ਸੰਖਿਆਣ ਨੇ ਸੇਵਾ ਸਮੰਤੀ ਦੇ ਇਤਿਹਾਸ ਤੇ ਚਾਨਣਾ ਪਾਉਂਦਿਆ ਸੰਸਥਾ ਦੇ ਕੰਮਾਂ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਅਤੇ ਸੰਸਥਾ ਦੇ ਵਿਛੜ ਚੁਕੇ ਸਾਥੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਹਨਾਂ ਨੇ ਦਸਿਆ ਕਿ ਸ਼ਹਿਰ ਨਿਵਾਸੀਆ ਦੇ ਸਹਿਯੋਗ ਸਦਕਾ ਹੀ ਸੰਸਥਾ ਦੀਆ ਲੜਕੀਆ ਨੂੰ ਰੋਜਗਾਰ ਦੇਣ ਲਈ ਸੰਸਥਾ ਜਿਥੇ ਮੁਕਤ ਕੰਪਿਊਟਰ ਸੈਟਰ ਅਤੇ ਸਿਲਾਈ ਕਢਾਈ ਕੇਂਦਰ ਚਲਾ ਰਹੀ ਹੈ ਉਥੇ ਮਾਤਾ ਨੈਣਾ ਦੇਵੀ,ਮਾਤਾ ਮਨਸਾ ਦੇਵੀ,ਅਲਾਹਾਬਾਦ ਵਿਚ ਵੀ ਮੁਫਤ ਮੈਡੀਕਲ ਸੁਵਿਧਾਵਾ ਦੇ ਰਹੀ ਹੈ ਅਤੇ ਵਖ ਵਖ ਧਾਰਮਿਕ ਸਮਾਗਮਾਂ ਚ ਵਲੰਟੀਅਰ ਸੇਵਾ ਮੁਹਈਆ ਕਰਵਾ ਰਹੀ ਹੈ ਇਸ ਮੌਕੇ ਸ਼ਤੀਸ਼ ਕੁਮਾਰ ਜਿੰਦਲ,ਰਕੇਸ਼ ਕੁਮਾਰ ਗਰਗ,ਮੋਹਨ ਲਾਲ ਜਿੰਦਲ,ਪੂਰਨ ਚੰਦ ਸਿੰਗਲਾ,ਪ੍ਰਕਾਸ ਚੰਦ ਸਰਪ੍ਰਸਤ, ਪਰਦੀਪ ਮਿਤਲ, ਵਿਜੈ ਕੁਮਾਰ ਬਿੰਨੀ,ਗਿਆਨ ਚੰਦ ਗਰਗ,ਟੇਕ ਬਹਾਦਰ,ਅਨੂਰਾਗ ਗੋਇਲ,ਸੰਜੇ ਸਿੰਗਲਾ,ਸੁਖਦੇਵ ਸ਼ਰਮਾ,ਸੁਭਾਸ਼ ਚੰਦ,ਕ੍ਰਿਸਨ ਮਿਤਲ, ਸਿਆਮ ਲਾਲ ਸ਼ਰਮਾ,ਸੁਰਜੀਤ ਢਿਲੋ,ਅਨਿਲ ਕੁਮਾਰ,ਸਿਵ ਕੁਮਾਰ,ਭਵਨ ਭੂਸ਼ਨ,ਰਾਜ ਕੁਮਾਰ ਸ਼ਰਮਾ,ਭੂਸਨ ਗਰਗ,ਨਰੇਸ਼ ਕੁਮਾਰ ਸ਼ਰਮਾ,ਰਾਜ ਕੁਮਾਰ ਗੋਇਲ,ਨਿਤੀਸ਼ ਕੁਮਾਰ,ਮੋਹਿਤ ਸ਼ੋਨੂੰ,ਪੰਮਾ,ਸਮੀਰ ਆਦਿ ਵੀ ਮੌਕੇ ਤੇ ਹਾਜਰ ਸਨ

WRITTEN BY