Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ’ਚ ਹੋਇਆ ਹੰਗਾਮਾ

Share this story

ਕੋਂਸਲਰਾਂ ਨੇ ਪ੍ਰਧਾਨ ਤੋਂ ਮੰਗਿਆ ਅਸਤੀਫ਼ਾ

ਸ੍ਰੀ ਅਨੰਦਪੁਰ ਸਾਹਿਬ, 29 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ ਨਗਰ ਕੋਂਸਲ ਦਫਤਰ ਵਿਖੇ ਅੱਜ ਉਸ ਸਮੇ ਹੰਗਾਮਾ ਖੜਾ ਹੋ ਗਿਆ ਜਦੋ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਕੋਂਸਲ ਮੀਟਿੰਗ ਵਿੱਚ ਹਾਜਿਰ 12 ਕੌਂਸਲਰਾਂ ਵਿੱਚੋਂ 9 ਮੈਂਬਰਾਂ ਵੱਲੋਂ ਪ੍ਰਧਾਨ ਵਾਲੀਆ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾ ਦਿਤੇ। ਜਿਸ ਕਰਕੇ ਅੱਜ ਦੀ ਮੀਟਿੰਗ ਫੇਲ ਹੋ ਗਈ । ਵਿਰੋਧ ਕਰਨ ਵਾਲੇ ਕੋਂਸਲਰਾਂ ਹਰਜੀਤ ਸਿੰਘ ਜੀਤਾ, ਜਥੇਦਾਰ ਰਾਮ ਸਿੰਘ, ਨਰਿੰਦਰ ਨਿੰਦਾ, ਜਤਿੰਦਰ ਕੋਰ, ਮਨਪ੍ਰੀਤ ਕੋਰ ਅਰੋੜਾ, ਸੋਨਿਕਾ ਮਹਿਤਾ, ਗੁਰਅਵਤਾਰ ਸਿੰਘ ਚੰਨ, ਇੰਦਰਜੀਤ ਕੋਸ਼ਲ ਅਤੇ ਰੀਟਾ ਰਾਣੀ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਵਾਲੀਆ ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਉਂਦਿਆਂ ਪ੍ਰਧਾਨ ਤੋਂ ਅਸਤੀਫੇ ਦੀ ਮੰਗ ਕੀਤੀ। ਕੋਂਸਲਰਾਂ ਨੇ ਕਿਹਾ ਕਿ ਪ੍ਰਧਾਨ ਨੇ ਨਗਰ ਕੋਂਸਲ ਵਿੱਚ 60 ਬੰਦੇ ਰੱਖੇ ਹੋਏ ਹਨ ਜਦੋ ਕਿ ਅਸਲ ਵਿਚ ਬੰਦੇ ਘੱਟ ਹਨ। ਉਨ੍ਹਾਂ ਕਿਹਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕੌਸਲਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਹਿਰ ਦੇ 13 ਵਾਰਡਾਂ ਵਿੱਚੋਂ ਸਿਰਫ ਪ੍ਰਧਾਨ ਦੇ ਚਹੇਤੇ ਕੁਝ ਕੁ ਕੋਂਸਲਰਾਂ ਦੇ ਵਾਰਡਾਂ ਵਿੱਚ ਹੀ ਸਫਾਈ ਕਰਵਾਈ ਜਾਂਦੀ ਹੈ ਜਦਕਿ ਬਾਕੀ ਸਾਰੇ ਵਾਰਡਾਂ ਅੰਦਰ ਸਫਾਈ ਦਾ ਬਹੁਤ ਮੰਦਾ ਹਾਲ ਹੈ , ਜਿਸ ਕਾਰਨ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮੈਂਬਰਾਂ ਨੇ ਕਿਹਾ ਕਿ ਜਦੋਂ ਤੋਂ ਮਹਿੰਦਰ ਸਿੰਘ ਵਾਲੀਆ ਨਗਰ ਕੋਂਸਲ ਦਾ ਪ੍ਰਧਾਨ ਬਣਿਆ ਹੈ , ਉਦੋਂ ਦਾ ਹੀ ਸ਼ਹਿਰ ਦਾ ਬੁਰਾ ਹਾਲ ਹੋਇਆ ਹੈ। ਜਦੋਂ ਇਸ ਬਾਰੇ ਕੋਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਜਦੋ ਦਾ ਪ੍ਰਧਾਨ ਬਣਿਆ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਮੈਂ ਕਦੇ ਆਪਣੀ ਤਨਖਾਹ ਜੋ 35 ਹਜਾਰ ਦੇ ਕਰੀਬ ਹੈ, ਵੀ ਨਹੀਂ ਲਈ , ਸਗੋ ਮੈਂ ਸ਼ਹਿਰ ਵਾਸੀਆ ਲਈ ਐਬੂੰਲੈਂਸ ਖਰੀਦੀ ਹੈ ਜਿਸ ਵਿਚ ਮਰੀਜਾਂ ਨੂੰ ਮੁਫਤ ਲਿਜਾਇਆ ਜਾਂਦਾ ਹੈ। ਪ੍ਰਧਾਨ ਵਾਲੀਆਂ ਨੇ ਕਿਹਾ ਕਿ ਢਾਈ ਸਾਲਾਂ ਦੇ ਕਾਰਜਕਾਲ ਦੋਰਾਨ ਅੱਜ ਹੀ ਇਨ੍ਹਾਂ ਨੇ ਦੋਸ਼ ਲਗਾਏ ਜਦੋ ਕਿ ਇਸ ਤੋ ਪਹਿਲਾਂ ਕੋਈ ਸ਼ਿਕਾਇਤ ਵੀ ਨਹੀ ਦੱਸੀ ਗਈ। ਉਨ੍ਹਾਂ ਲਗਾਏ ਦੋਸ਼ਾਂ ਪਿਛੇ ਰਾਜਨੀਤੀ ਦੱਸਿਆ।

WRITTEN BY