ਤਲਵੰਡੀ ਸਾਬੋ, 28 ਸਤੰਬਰ (ਰਾਮ ਰੇਸ਼ਮ ਨਥੇਹਾ)-ਦੇਸ਼ ਦੀ ਅਜਾਦੀ ਤੋਂ ਪਹਿਲਾਂ ਵਾਪਰੇ ਜ਼ਲ੍ਹਿਆਂ ਵਾੇ ਬਾਗ਼ ਦੇ ਖੂਨੀ ਸਾਕੇ ਤੋਂ ਦੁਖੀ ਹੋ ਕੇ ਅੰਗਰੇਜੀ ਹਕੂਮਤ ਦੇ ਛੱਕੇ ਛੁਡਾ ਕੇ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਅਜ਼ਾਦੀ ਦੇ ਪਰਵਾਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਵੱਲੋਂ ਮਾਤਾ ਸਾਹਿਬ ਕੌਰ ਕਾਲਜ ਦੇ ਸਹਿਯੋਗ ਨਾਲ ਉਕਤ ਕਾਲਜ ਦੀ ਸਟੇਜ ‘ਤੇ ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ, ਜਿਸ ਮੌਕੇ ਜਿੱਥੇ ਡਾ. ਹਰਸ਼ਿੰਦਰ ਕੌਰ (ਲੇਖਿਕਾ ਅਤੇ ਉ¤ਘੇ ਸਮਾਜ ਸੇਵਿਕਾ ਅਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਅਤੇ ਸ. ਮੋਹਣ ਸਿੰਘ ਬੰਗੀ ਅਤੇ ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਉ¤ਥੇ ਇਲਾਕੇ ਭਰ ਦੇ ਨੌਜਵਾਨਾਂ ਅਤੇ ਪਤਵੰਤਿਆਂ ਨੇ ਬਸੰਤੀ ਦਸਤਾਰਾਂ ਸਜਾ ਕੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਵੱਲੋਂ ਜੀਅ ਆਇਆਂ ਕਹਿਣ ਤੋਂ ਬਾਅਦ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਜਿੱਥੇ ਡਾ. ਹਰਸ਼ਿੰਦਰ ਕੌਰ ਨੇ ਭਗਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਉ¤ਥੇ ਦਰਸ਼ਕਾਂ ਨੂੰ ਭਗਤ ਸਿੰਘ ਦੇ ਨਕਸ਼ੇ-ਕਦਮ ‘ਤੇ ਚਲਦਿਆਂ ਉਹਨਾਂ ਦੀ ਸੋਚ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਸਮਾਜ ਅੰਦਰ ਫੈਲ ਰਹੀ ਲੱਚਰਤਾ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਚੰਗੇ ਸੱਭਿਅਕ ਸਮਾਜ ਦੀ ਸਿਰਜਣਾ ਲਈ ਚੰਗਾ ਸਾਹਿਤ ਪੜ੍ਹਨਾ ਅਤੇ ਸੁਣਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਾਡੀ ਜ਼ਮੀਰ ਮਰ ਚੁੱਕੀ ਹੈ, ਸਾਡੇ ਮਨ ਮੈਲੇ ਹੋ ਚੁੱਕੇ ਹਨ ਅਤੇ ਮੈਲੇ ਮਨ ਵਿਚ ਗੰਦੇ ਵਿਚਾਰ ਹੀ ਉਪਜਣਗੇ ਅਤੇ ਅਸੀਂ ਜਿਉਂਦੇ ਜੀਅ ਲਾਸ਼ਾਂ ਬਣਕੇ ਚੱਲ ਰਹੇ ਹਾਂ ਸਾਨੂੰ ਲੋੜ ਹੈ ਆਪਣੀ ਸੋਚ ਬਦਲਣ ਦੀੇ। ਵਿਦਿਆਰਥਣਾਂ ਅਤੇ ਦਰਸ਼ਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਲੜਕੀਆਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਐਨਾ ਤਾਕਤਵਰ ਬਣਾਉਣ ਕਿ ਕੋਈ ਵੀ ਅਨਸਰ ਤੁਹਾਡੇ ਵੱਲ ਉਂਗਲ ਨਾ ਕਰ ਸਕੇ।
ਨਸ਼ਾ ਵਿਰੋਧੀ ਮੰਚ ਨੇ ਸ਼ਹੀਦ ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ ਮਨਾਇਆ



