Skip to content
Independent perspectives. Global stories.
BREAKING

ਸਰਕਾਰੀ ਕਾਲਜ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਵੱਲੋਂ ਪੰਚਾਇਤੀ ਜਮੀਨ ਵਿੱਚੋਂ ਦਿਨ ਦਿਹਾੜੇ ਨਜਾਇਜ ਮਾਈਨਿੰਗ

Share this story

ਕਾਹਨੂੰਵਾਨ, 27 ਸਤੰਬਰ (ਡਾ. ਜਸਪਾਲ ਸਿੰਘ ਭਿੱਟੇਵੱਡ)- ਨੇੜਲੇ ਪਿੰਡ ਲਾਧੂਪੁਰ ਵਿਖੇ ਉਸਾਰੇ ਜਾ ਰਹੇ ਸਰਕਾਰੀ ਡਿਗਰੀ ਕਾਲਜ ਦੇ ਉਸਾਰੀ ਠੇਕੇਦਾਰ ਵੱਲੋਂ ਸਰਕਾਰ ਨਾਲ ਤਹਿਸ਼ੁਦਾ ਉਸਾਰੀ ਨਿਯਮਾਂ ਦੀਆਂ ਦਿਨ ਦਿਹਾੜੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਸਾਰੀ ਠੇਕੇਦਾਰ ਵੱਲੋਂ ਕਾਲਜ ਨਾਲ ਲਗਦੀ ਪਿੰਡ ਲਾਧੂਪੁਰ ਦੀ ਪੰਚਾਇਤੀ ਜਮੀਨ ਵਿਚੋਂ ਵੱਡੀ ਪੋਕਲੇਨ ਕਰੇਨ ਨਾਲ ਖੁਦਾਈ ਕੀਤੀ ਜਾ ਰਹੀ ਹੈ। ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਸੂਚਿਤ ਕਰਨ ਉਤੇ ਪੱਤਰਕਾਰ ਮੌਕੇ ਉਤੇ ਪਹੁੰਚੇ ਤਾਂ ਇੱਕ ਵੱਡੀ ਪੋਕਲੇਨ ਕਰੇਨ ਟਿੱਪਰਾਂ ਵਿੱਚ ਮਿੱਟੀ ਲੋਡ ਕਰ ਰਹੀ ਸੀ। ਜਦੋਂ ਪੱਤਰਕਾਰਾਂ ਨੇ ਉਥੇ ਮਿੱਟੀ ਦੀ ਖੁਦਾਈ ਕਰ ਰਹੇ ਮੁਲਾਜਮਾਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹ ਪੱਤਰਕਾਰਾਂ ਨਾਲ ਹੀ ਉਲਝ ਪਏ ਅਤੇ ਉਹਨਾਂ ਨੇ ਆਪਣੇ ਠੇਕੇਦਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਨ ਲਈ ਕਿਹਾ। ਜਦੋਂ ਠੇਕੇਦਾਰ ਨੂੰ ਇਸ ਜਗ੍ਹਾ ਉਤੇ ਕੀਤੀ ਜਾ ਰਹੀ ਮਿੱਟੀ ਦੀ ਨਜਾਇਜ ਪੁਟਾਈ ਬਾਰੇ ਪਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਖੁਦਾਈ ਪਿੰਡ ਦੀ ਪੰਚਾਇਤ ਅਤੇ ਉਚ ਅਫਸਰਾਂ ਦੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ। ਜਦੋਂ ਉਹਨਾਂ ਨੂੰ ਪੁਛਿਆ ਕਿ ਉਹ ਇਸ ਸਬੰਧੀ ਲਿਖਤੀ ਕਾਗਜ ਦੱਸਣ ਤਾਂ ਉਹਨਾਂ ਨੇ ਫੋਨ ਕੱਟ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਸੂਚਿਤ ਕਰਨ ਉਤੇ ਥਾਣਾ ਕਾਹਨੂੰਵਾਨ ਦੀ ਪੁਲਿਸ ਥਾਣਾ ਮੁੱਖੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਮੌਕੇ ਉਤੇ ਪਹੁੰਚ ਗਈ ਅਤੇ ਇਸ ਤੋਂ ਪਹਿਲਾਂ ਮਾਈਨਗ ਕਰਨ ਵਾਲੇ ਕਰੇਨ ਉਪਰੇਟਰ ਅਤੇ ਹੋਰ ਕਰਿਦੇ ਮੌਕੇ ਤੋਂ ਫਰਾਰ ਹੋ ਗਏ। ਉਸ ਦੌਰਾਨ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਅਤੇ ਹੋਰ ਪਿੰਡ ਵਾਸੀ ਮੌਕੇ ਉਤੇ ਪਹੁੰਚ ਗਏ ਅਤੇ ਪਿੰਡ ਵਾਸੀਆਂ ਨੇ ਪੰਚਾਇਤ ਉਤੇ ਨਜਾਇਜ ਮਾਈਨਿੰਗ ਕਰਵਾਉਣ ਦੇ ਦੋਸ਼ ਵੀ ਲਗਾਏ। ਜਦੋਂ ਇਸ ਸਬੰਧੀ ਪੰਚਾਇਤ ਦੇ ਕੁੱਝ ਬੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਈਨਿੰਗ ਦੇ ਕੰਮ ਨੂੰ ਜਾਇਜ ਦੱਸਿਆ। ਪਰ ਜਦੋਂ ਪੰਜਾਇਤ ਨੂੰ ਵੀ ਇਸ ਸਬੰਧੀ ਕਾਗਜ ਦਿਖਾਉਣ ਲਈ ਕਿਹਾ ਤਾਂ ਉਹ ਮੌਕੇ ਤੋਂ ਚਲਦੇ ਬਣੇ। ਇਸ ਤੋਂ ਬਾਅਦ ਪੁਲਿਸ ਵੱਲੋਂ ਕਰੇਨ ਅਤੇ ਟਿਪਰਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਸੁਰੂ ਕਰ ਦਿੱਤੀ। ਇਸ ਕੀ ਕਹਿੰਦੇ ਹਨ ਜਿਲ੍ਹਾ ਮਾਈਨਿੰਗ ਅਫਸਰ – ਜਿਲ੍ਹਾ ਮਾਈਨਿੰਗ ਅਫਸਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮਨਜੂਰ ਸੁੱਧਾ ਖੱਡਾਂ ਅਤੇ ਹੋਰ ਵਸੀਲਿਆਂ ਤੋਂ ਸਰਕਾਰ ਦੇ ਹੁਕਮਾਂ ਨਾਲ ਹੀ ਮਾਈਨਿੰਗ ਹੋ ਸਕਦੀ ਹੈ। ਉਹਨਾਂ ਨੂੰ ਦੱਸਿਆ ਕਿ ਇਥੇ ਘੱਟੋ ਘੱਟ 20 ਫੁੱਟ ਤੱਕ ਮਾਈਨਿੰਗ ਹੋ ਰਹੀ ਹੈ ਤਾਂ ਉਹਨਾਂ ਇਸ ਨੂੰ ਗੈਰ ਕਾਨੂੰਨੀ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਦੱਸਿਆ। ਕੀ ਕਹਿੰਦੇ ਹਨ ਡੀ.ਸੀ. ਗੁਰਦਾਸਪੁਰ – ਡੀਸੀ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੜਤਾਲ ਲਈ ਐਸ ਡੀ ਐਮ ਗੁਰਦਾਸਪੁਰ ਦੀ ਡਿਊਟੀ ਲਾਉਣਗੇ।

WRITTEN BY