ਬੋਹਾ, 25 ਸਤੰਬਰ (ਸੰਤੋਖ ਸਾਗਰ)- ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਨਸ਼ਿਆ ਦੇ ਸਮਗਲਰਾ ਵਿਰੁੱਧ ਬਣਾਈ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਵੱਲੋਂ ਅਨਾਜ ਮੰਡੀ ਬੋਹਾ ਨੇੜੇ ਇਕ ਨਸ਼ਾ ਸਮਗਲਰ ਨੂੰ 60 ਗਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਗਿਆ ਹੈ। ਥਾਨਾ ਬੋਹਾ ਦੇ ਮੁੱਖੀ ਇੰਸਪੈਟਰ ਗੁਰਵੀਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਐਸ.ਟੀ. ਐਫ. ਦੇ ਇੰਚਾਰਜ਼ ਐਸ.ਆਈ. ਸੁਖਜੀਤ ਸਿੰਘ ਨੇ ਭਗਤ ਸਿੰਘ ਉਰਫ ਸੋਨੂੰ ਵਾਸੀ ਰਾਜਰਾਣਾ ਥਾਨਾ ਸਰਦੂਲਗੜ੍ਹ ਪਾਸੋਂ ਵਿਸ਼ੇਸ਼ ਛਾਪਾ ਮਾਰ ਕੇ ਕੀਤੀ। ਬੋਹਾ ਪੁਲੀਸ਼ ਨੇ ਉਕਤ ਦੋਸ਼ੀ ਖਿਲਾਫ ਨਸ਼ਾ ਵਿਰੋਧੀ ਐਕਟ ਦੀ ਧਾਰਾ 21,25,61,85 ਅਧੀਨ ਪਰਚਾ ਦਰਜ਼ ਕਰਕੇ ਅਗ਼ਲੀ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ। ਸਹਾਇਕ ਥਾਨੇਦਾਰ ਭੁਪਿੰਦਰ ਸਿੰਘ ਵੱਲੋਂ ਅੱਜ ਉਕਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਮਾਣ ਯੋਗ ਜੱਜ ਨੇ ਉਕਤ ਦੋਸ਼ੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।
60 ਗਰਾਮ ਹੈਰੋਇਨ ਸਮੇਤ ਇਕ ਕਾਬੂ



