ਲਹਿਰਾਗਾਗਾ/ਧੂਰੀ, 17 ਨਵੰਬਰ (ਦਿਆ ਸਿੰਘ ਚੋਟੀਆਂ, ਸੁਨੀਲ ਗੋਇਲ, ਸਿੰਗਲਾ, ਹਸਨਪੁਰੀ)-ਕੇਂਦਰੀ ਰੇਲਵੇ ਮੰਤਰੀ ਮਲਿਕ ਅਰਜੁਨ ਖੜਗੇ ਨੇ ਸਥਾਨਕ ਸ਼ਹਿਰ ਵਿਚ ਰੇਲਵੇ ਕਰਾਸਿੰਗ ਨੰਬਰ ਸੀ 93 ‘ਤੇ ਰੇਲਵੇ ਅੰਡਰ ਬਰਿੱਜ ਦਾ ਅਤੇ ਰੇਲਵੇ ਪਾਰਕ ਦਾ ਨੀਂਹ ਪੱਥਰ ਰੱਖਿਆ। ਉਨਾਂ ਇਸ ਸਮੇਂ ਵਿਸ਼ਾਲ ਜਨ ਸਭਾ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨਾ ਕਿਹਾ ਕਿ ਰੇਲਵੇ ਪੁੱਲ ‘ਤੇ 7 ਕਰੋੜ ਰੁਪਏ ਖਰਚੇ ਜਾਣਗੇ,। ਇਹ ਸਾਰੇ ਪੈਸੇ ਕੇਂਦਰ ਸਰਕਾਰ ਖਰਚ ਕਰੇਗੀ। ਰੇਲਵੇ ਪਾਰਕ ਤੇ ਵੀ ਕਰੋੜਾਂ ਰੁਪਏ ਦੀ ਲਾਗਤ ਆਵੇਗੀ। ਉਨਾਂ ਜਾਖਲ ਤੋਂ ਲੈ ਕੇ ਲੁਧਿਆਣਾ ਤੱਕ 123 ਕਿਲੋਮੀਟਰ ਰੇਲਵੇ ਲਾਇਨ ਦਾ ਬਿਜਲੀਕਰਨ ਕਰਕੇ ਟੋਕਨ ਨਾਲ ਸਿੰਗਨਲ ਅਤੇ ਬਿਜਲੀ ਇੰਜਣ ਚਲਾਉਣ ਨੂੰ ਮੰਨਜੂਰੀ ਦਿੱਤੀ। ਜਿਸ ਤੇ ਲਗਪਗ 200 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੇ। ਉਨਾਂ ਹਲਕੇ ਦੀ ਪੁਰ ਜੋਰ ਮੰਗ ਤੇ ਧੌਲਾਧਾਰ ਐਕਸਪ੍ਰੈਸ ਦੇ ਠਹਿਰਾਊਣ ਨੂੰ ਮਨਜੂਰੀ ਦਿੱਤੀ। ਇਸ ਸਮੇਂ ਹਲਕੇ ਦੀ ਵਿਧਾਇਕਾਂ ਸਾਬਕਾਂ ਮੁੱਖ ਮੰਤਰੀ ਰਾੰਿਜੰਦਰ ਕੌਰ ਭੱਠਲ ਮੈਂਬਰ ਪਾਰਲੀਮੈਂਟ ਵਿਜੈਇੱਦਰ ਸਿੰਗਲਾ ਨੇ ਰੇਲਵੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਨੇ ਐਮ ਪੀ ਹਲਕੇ ਦੇ ਸਾਰੇ ਸੱਤ ਸਟੇਸ਼ਨਾਂ ਨੂੰ ਆਧੁਨਿਕ ਰੇਲਵੇ ਸਟੇਸ਼ਨ ਬਣਾÀਉਣ ਦੀ ਮਨਜੂਰੀ ਦਿੱਤੀ ਹੈ। ਹਲਕੇ ਵਿਚ ਤਿੰਨ ਓਵਰ ਬਰਿੱਜ ਬਣਾ ਕੇ ਸਾਨੂੰ ਧੰਨਵਾਦੀ ਬਣਾਇਆ ਹੈ। ਉਨਾਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਅਜਿਹਾ ਧਾਰਮਿਕ ਸਥਾਨ ਬਾਕੀ ਨਹੀਂ ਜਿਥੇ ਰੇਲ ਗੱਡੀ ਨਾ ਜਾਂਦੀ ਹੋਵੇ। ਉਨਾਂ ਧੌਲਾਧਾਰ ਐਕਸਪ੍ਰੈਸ ਦਾ ਠਹਿਰਾਓ ਲਹਿਰਾਗਾਗਾ ਵਿਖੇ ਠਹਿਰਾਉਣ ਦੀ ਮੰਗ ਕੀਤੀ। ਸਾਡੇ ਪੰਜਾਬ ਦੇ ਜੋ ਪੰਜ ਤਖਤ ਹਨ ਉਨਾਂ ਨੂੰ ਵੀ ਮਹੀਨੇ ਵਿਚ 2 ਵਾਰ ਗੱਡੀ ਚਲਾਈ ਜਾਵੇ ਤਾਂ ਜੋ ਸ਼ਰਧਾਲੂ ਦਰਸ਼ਨ ਕਰਕੇ ਜਲਦੀ ਘਰਾਂ ਨੂੰ ਪਹੁੰਚ ਸਕਣ। ਉਨਾਂ ਅੰਡੇਮਾਨ ਐਕਸਪ੍ਰੈਸ ਨੂੰ ਕਟੜੇ ਨਾਲ ਜੋੜਨ ਦੀ ਅਤੇ ਰੇਲਵੇ ਪੈਸੇਜਰ ਗੱਡੀਆਂ ਦੀ ਡੱਬੇ ਵਧਾਉਣ ਦੀ ਮੰਗ ਵੀ ਕੀਤੀ ਹੈ। ਤਾਂ ਜੋ ਯਾਤਰੀ ਰੇਲਵੇ ਇੰਜਣ ਤੇ ਬੈਠ ਕੇ ਯਾਤਰਾ ਕਰਨ ਦੀ ਥਾਂ ਡੱਬੇ ਵਿਚ ਬੈਠ ਕੇ ਯਾਤਰਾ ਕਰਨ। ਬੀਬੀ ਭੱਠਲ ਨੇ ਟਰੱਕ ਯੂਨੀਅਨ ਤੋ ਲੈ ਕੇ ਰੇਲਵੇ ਸਟੇਸ਼ਨ ਤੱਕ ਸੜਕ ਬਣਾਊਣ ਦੀ ਮੰਗ ਰੱਖੀ ਤਾਂ ਜੋ ਟਰੱਕ ਦੀ ਸਪੈਸਲ ਭਰਨ ਵੇਲੇ ਸ਼ਹਿਰ ਵਿਚ ਆਵਾਜਾਈ ਬੰਦ ਹੋ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਬਕਾ ਐਮ ਐਲ ਏ ਗੁਰਚਰਨ ਸਿੰਘ ਦਿੜਬਾ, ਅਮਨ ਅਰੋੜਾ ਸੁਨਾਮ, ਦੁਰਲੱਭ ਸਿੱਧੂ, ਸਨਮੀਕ ਹੈਨਰੀ, ਭੂਸ਼ਨ ਕੁਮਾਰ ਗੋਇਲ, ਸੋਮਨਾਥ ਸਿੰਗਲਾ, ਰਾਜੇਸ਼ ਭੋਲਾ, ਅਜੈਬ ਸਿੰਘ ਰਟੋਲਾਂ, ਸੁਰੇਸ ਕੁਮਾਰ ਠੇਕੇਦਾਰ, ਜਸਵੰਤ ਰਾਏ ਗੰਢੂਆਂ, ਪ੍ਰਗਟ ਸਿੰਘ ਗਾਗਾ, ਨੀਟੂ ਸ਼ਰਮਾ, ਜੋਗਿੰਦਰਪਾਲ ਅਗਰਵਾਲ, ਸੰਜੀਵ ਕੁਮਾਰ ਹਨੀ ਤੋਂ ਇਲਾਵਾ ਪ੍ਰਸਾਸ਼ਨ ਵਲੋਂ ਐਸ ਡੀ ਐਮ ਮੂਨਕ, ਤਹਿਸੀਲਦਾਰ ਸਿੰਧੂਰਾ ਸਿੰਘ, ਥਾਣਾ ਸਦਰ ਮੁਖੀ ਇੰਸ. ਪ੍ਰਮਿੰਦਰ ਸਿੰਘ ਬਾਠ, ਸਿਟੀ ਇੰਨ. ਧਰਮਵੀਰ ਸਿੰਘ ਹਾਜ਼ਰ ਸਨ।