ਫਰੀਦਕੋਟ, 23 ਸਤੰਬਰ- ਬਾਬਾ ਫਰੀਦ ਆਗਮਨ ਪੁਰਬ 2017 ਦੀ ਅਜ ਸਮਾਪਤੀ ਹੋ ਗਈ।19 ਸਤੰਬਰ ਤੋਂ 23 ਸਤੰਬਰ ਤਕ ਚਲੇ ਸਮਾਗਮਾ ਦੀ ਸਮਾਪਤੀ ਵਾਲੇ ਦਿਨ ਅਜ ਟਿਲਾ ਬਾਬਾ ਫਰੀਦ ਤੋਂ ਗੁਰਦੁਵਾਰਾ ਮਾਈ ਗੋਦੜੀ ਸਾਹਿਬ ਤਕ ਨਗਰ ਕੀਰਤਨ ਕਢਿਆ ਗਿਆ, ਜਿਸ ਵਿਚ ਵਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਵਾਰਾ ਗੋਦੜੀ ਸਾਹਿਬ ਵਿਖੇ ਸਮਾਗਮ ਦੌਰਾਨ ਮੁਖ ਮਹਿਮਾਨ ਬੀਬੀ ਇੰਦਰਜੀਤ ਕੌਰ ਮੁਖ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜਾ, ਅੰਮ੍ਰਿਤਸਰ, ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ ਸੰਪਰਦਾਏ ਅਤੇ ਸ. ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਅੰਤਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸ. ਨਵਜੋਤ ਸਿੰਘ ਸਿਧੂ ਨੂੰ ਆਨੈਸਟੀ ਅਵਾਰਡ ਅਤੇ ਸ. ਪਰਮਜੀਤ ਸਿੰਘ ਨਾਭਾ ਨੂੰ ਭਗਤ ਪੂਰਨ ਸਿੰਘ ਅਵਾਰਡ ਆਫ਼ ਹਿਊਮੈਨਿਟੀ ਨਾਲ ‘ਚ ਸੰਗਤਾਂ ਵਡੀ ਗਿਣਤੀ ਦੀ ਹਾਜ਼ਰੀ ‘ਚ ਸਨਮਾਨਿਤ ਕੀਤਾ ਗਿਆ।ਇਨ੍ਹਾਂ ਦੋਵਾਂ ਸਖਸ਼ੀਅਤਾਂ ਨੂੰ ਇਕ-ਇਕ ਲਖ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ ਅਤੇ ਪ੍ਰਸ਼ੰਸਾਂ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਫਰੀਦ ਸੁਸਾਇਟੀ ਵਲੋਂ ਸ. ਨਵਜੋਤ ਸਿੰਘ ਸਿਧੂ ਨੂੰ ਇਮਾਨਦਾਰੀ ਨਾਲ ਕੰਮ ਕਾਜ ਕਰਨ ਲਈ ਇਹ ਇਨਾਮ ਦਿਤਾ ਗਿਆ ਹੈ ਜਦਕਿ ਪਰਮਜੀਤ ਸਿੰਘ ਨਾਭਾ ਜੋ ਇਕ ਸਕੂਟਰ ਮਕੈਨਿਕ ਹੈ ਨੂੰ ਮਨੁਖਤਾ ਦੀ ਸੇਵਾ ਕਰਨ ਲਈ ਇਨਾਮ ਨਾਲ ਨਿਵਾਜਿਆ ਗਿਆ ਹੈ।ਪਰਮਜੀਤ ਸਿੰਘ ਪਿਛਲੇ 20 ਸਾਲ ਤੋਂ ਐਕਸੀਡੈਂਟ ਹੋਣ ‘ਤੇ ਲੋਕਾਂ ਨੂੰ ਹਸਪਤਾਲ ਵਿਚ ਪਹੁੰਚਾਉਣ ਦੀ ਸੇਵਾ ਕਰ ਰਿਹਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਸ. ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਇਮਾਨਦਾਰੀ ਅਜ ਬਾਬਾ ਫਰੀਦ ਦੀ ਧਰਤੀ ਤੋਂ ਮਿਲਿਆ ਇਨਾਮ ਉਨਾਂ ਦੀ ਜਿੰਦਗੀ ਦੀ ਸਭ ਤੋਂ ਵਡੀ ਉਪਲਭਦੀ ਹੈ।ਇਸ ਮੌਕੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਸਨਮਾਨ ਵਿਚ ਮਿਲੀ ਇਕ ਲਖ ਰੁਪਏ ਦੀ ਰਾਸ਼ੀ ਵਿਚ ਇਕ ਲਖ ਹੋਰ ਆਪਣੇ ਪਲੇ ਤੋਂ ਪਾ ਕੇ 2 ਲਖ ਰੁਪਏ ਸੂਫੀ ਗਾਇਕ ਈਦੂ ਸ਼ਰੀਫ ਨੂੰ ਦੇਣ ਦਾ ਐਲਾਨ ਕੀਤਾ।ਜਿਕਰਯੋਗ ਹੈ ਕਿ ਸੂਫੀ ਗਾਇਕ ਈਦੂ ਸ਼ਰੀਫ ਕਾਫੀ ਲੰਮੇ ਸਮੇਂ ਤੋਂ ਬਿਮਾਰ ਚਲ ਰਿਹਾ ਹੈ ਅਤੇ ਆਰਥਿਕ ਤੰਗੀ ਕਾਰਨ ਉਸ ਦੇ ਇਲਾਜ਼ ਵਿਚ ਪਰਿਵਾਰ ਨੂੰ ਕਾਫੀ ਔਕੜਾਂ ਆ ਰਹੀਆਂ ਹਨ।ਇਸ ਸਾਲ ਬਾਬਾ ਫਰੀਦ ਸੁਸਾਇਟੀ ਵਲੋਂ ਨਿਵੇਕਲੀ ਪਹਿਲ ਕਰਦਿਆਂ ਸਵਸ਼ਤਾ ਅਭਿਆਨ ਲਈ ਇਨਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਇਨਾਮ ਅੰਮ੍ਰਿਤਸਰ ਦੇ ਰਹਿਣ ਵਾਲੇ ਵਕੀਲ ਸ੍ਰੀ ਲਾਲਵਾਨੀ ਨੂੰ ਦਿਤਾ ਗਿਆ ਹੈ।ਇਸ ਮੌਕੇ ਡਾ. ਅਮਰ ਸਿੰਘ ਓ.ਐਸ.ਡੀ ਸਥਾਨਕ ਸਰਕਾਰਾਂ ਮੰਤਰੀ, ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ, ਐਸ.ਐਸ.ਪੀ ਡਾ. ਨਾਨਕ ਸਿੰਘ, ਵਧਾਇਕ ਕਿਕੀ ਢਿਲੋਂ,ਸਾਬਕਾ ਵਿਧਾਇਕ ਜੋਗਿੰਦਰ ਪੰਜਗਰਾਂਈ, ਮੁਹੰਮਦ ਸਦੀਕ ਸਾਬਕਾ ਵਿਧਾਇਕ, ਸ੍ਰੀ ਸੁਰਿੰਦਰ ਗੁਪਤਾ ਤੋਂ ਇਲਾਵਾ ਵਡੀ ਗਿਣਤੀ ਵਿਚ ਸੰਗਤ ਮੌਜੂਦ ਸੀ। ਇਸ ਮੌਕੇ ਸਟੇਜ ਸਕਤਰ ਦੀ ਭੂਮੀਕਾ ਉਘੇ ਲੇਖਕ ਸ੍ਰੀ ਨਿੰਦਰ ਘੁੰਗਿਆਣਵੀ ਨੇ ਨਿਭਾਈ।ਪੰਜ ਦਿਨ ਚਲੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੇਲੇ ਦਾ ਆਰੰਭ 19 ਸਤੰਬਰ ਨੂੰ ਟਿਲਾ ਬਾਬਾ ਸ਼ੇਖ ਫਰੀਦ ਤੋਂ ਸੁਖਮਣੀ ਸਾਹਿਬ ਦੇ ਪਾਠ ਅਤੇ ਅਰਦਾਸ ਮਗਰੋਂ ਹੋਇਆ ਸੀ। ਇੰਨਾਂ ਪੰਜ ਦਿਨਾਂ ਦੌਰਾਨ ਸ਼ਹਿਰ ਦੀਆਂ ਵਖ ਵਖ ਬਾਬਾ ਫਰੀਦ ਸੇਵਾ ਸੁਸਾਇਟੀ, ਵਿਦਿਆਕ ਅਦਾਰਿਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਨਾਟਕ ਮੇਲੇ, ਖੇਡ ਮੁਕਾਬਲੇ, ਪੇਂਡੂ ਖੇਡ ਮੇਲਾ, ਲੋਕ ਨਾਚ ਮੁਕਾਬਲੇ, ਸਭਿਆਚਾਰਕ ਪ੍ਰੋਗਰਾਮ, ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ, ਪੁਸਤਕ ਮੇਲਾ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ।
ਨਵਜੋਤ ਸਿੱਧੂ ਅਤੇ ਪਰਮਜੀਤ ਨਾਭਾ ਬਾਬਾ ਫਰੀਦ ਐਵਾਰਡ-2017 ਨਾਲ ਸਨਮਾਨਿਤ



