ਅੱਚਲ ਸਾਹਿਬ, 23 ਸਤੰਬਰ (ਗੋਰਾ ਚਾਹਲ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਪੁਰੀ ਤਰ੍ਹਾਂ ਨਾਲ ਸਤੱਰਕ ਹੈ ਤੇ ਜਿਮਨੀ ਚੋਣ ਸਾਂਤੀ ਪੁਰਵਕ ਤਰੀਕੇ ਨਾਲ ਕਰਵਾਉਣ ਲਈ ਯੋਜਨਾਬੱਧ ਤਰੀਕੇ ਨਾਲ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ । ਕਮਲਜੀਤ ਸਿੰਘ ਐਸ.ਐਚ.ਓ. ਰੰਗੜ ਨੰਗਲ ਨੇ ਕਸਬਾ ਅੰਮੋਨੰਗਲ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਸਪੈਸ਼ਲ ਨਾਕੇ ਤੇ ਚੈਕਿੰਗ ਦੌਰਨ ਦੱਸਿਆ ਕਿ ਐਸ.ਐਸ.ਪੀ. ਬਟਾਲਾ ਦੇ ਦਿਸ਼ਾ ਨਿਰਦੇਸ਼ਾ ਤੇ ਇਲਾਕੇ ਅੰਦਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਜਾਵੇਗਾ ਕਿਸੇ ਵੀ ਸਰਾਰਤੀ ਅਨਸਰ ਨੂੰ ਬਖਸਿਆ ਨਹੀ ਜਾਵੇਗਾ ਜਗ੍ਹਾ-ਜਗ੍ਹਾ ਸਪੈਸ਼ਲ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲਾਇਸੰਸ ਅਸਲਾ ਧਾਰਕਾ ਨੂੰ ਅਪੀਲ ਕੀਤੀ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਦੇ ਚੱਲਦਿਆਂ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜਿੰਨਾਂ ਲਾੲਸਿੰਸੀ ਅਸਲਾ ਧਾਰਕਾ ਨੇ ਆਪਣਾ ਲਾਇਸੰਸੀ ਅਸਲਾ ਅਜੇ ਤੱਕ ਸਬੰਧਤ ਥਾਣੇ ਜਾਂ ਗੰਨ ਹਾਉਸ ਵਿੱਚ ਜਮਾਂ ਨਹੀ ਕਵਾਇਆ ਉਹ ਜਲਦੀ ਤੋਂ ਜਲਦੀ ਜਮਾਂ ਕਰਵਾ ਕੇ ਰਸੀਦਾਂ ਥਾਣੇ ਵਿੱਚ ਜਮਾਂ ਕਰਵਾਉਣ ਉਹਨਾਂ ਕਿਹਾ ਜਿੰਨਾਂ ਇਹਨਾਂ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਡੀ.ਸੀ. ਸਾਹਿਬ ਦੇ ਹੁਕਮਾਂ ਤੇ ਉਹਨਾਂ ਦੇ ਅਸਲੇ ਦੇ ਲਾਇਸੰਸ ਰੱਦ ਕਰ ਦਿੱਤੇ ਜਾਣਗੇ। ਇਸ ਮੌਕੇ ਬਲਵਿੰਦਰ ਸਿੰਘ ਚੌਕੀ ਇੰਨਚਾਰ ਪੰਜਗਰਾਈਆਂ, ਐਚ.ਸੀ. ਹਰਦੇਵ ਸਿੰਘ, ਅਮਰੀਕ ਸਿੰਘ, ਹਰਜਿੰਦਰ ਸਿੰਘ ਆਦਿ ਮੌਜੂਦ ਸਨ।
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਗੱਡੀਆਂ ਦੀ ਕੀਤੀ ਚੈਕਿੰਗ



