Skip to content
Independent perspectives. Global stories.
BREAKING

ਮੋਹਾਲੀ ’ਚ ਸੀਨੀਅਰ ਪੱਤਰਕਾਰ ਦਾ ਮਾਂ ਸਮੇਤ ਬੇਰਹਿਮੀ ਨਾਲ ਕਤਲ

Share this story

ਮੋਹਾਲੀ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੋਹਾਲੀ ’ਚ ਸੀਨੀਅਰ ਪਤਰਕਾਰ ਕੇ.ਜੇ ਸਿੰਘ ਤੇ ਉਸਦੀ ਮਾਂ ਗੁਰਚਰਨ ਕੌਰ ਦਾ ਅਜ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸਥਿਤ ਰਿਹਾਇਸ਼ ’ਤੇ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਦੀਆ ਲਾਸ਼ਾਂ ਉਹਨਾਂ ਦੇ ਘਰ ਮੋਹਾਲੀ ਸਥਿਤ ਫੇਸ-3, ਬੀ-2 ‘ਚ ਮਿਲੀਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਕੇ.ਜੇ. ਸਿੰਘ ਮੁਹਾਲੀ ਦੇ ਫੇਸ 3ਬੀ.2. ਵਿਚ ਆਪਣੀ ਮਾਤਾ ਨਾਲ ਰਹਿੰਦੇ ਸਨ ਤੇ ਉਹ ਇੰਡੀਅਨ ਐਕਸਪ੍ਰੈਸ ਤੇ ਟਾਈਮਜ਼ ਆਫ਼ ਇੰਡੀਆ ਲਈ ਕੰਮ ਕਰ ਚੁਕੇ ਹਨ। ਕੇ. ਜੇ. ਸਿੰਘ ਦੀ ਉਮਰ 60 ਸਾਲ ਦੇ ਕਰੀਬ ਸੀ ਅਤੇ ਮਾਂ ਦੀ ਉਮਰ 89 ਸਾਲ ਦੇ ਕਰੀਬ ਦਸੀ ਜਾ ਰਹੀ ਹੈ।

WRITTEN BY