Skip to content
Independent perspectives. Global stories.
BREAKING

ਸੁਸ਼ਮਾ ਨੇ ਪਾਕਿਸਤਾਨ ’ਤੇ ਕੀਤਾ ਸ਼ਬਦੀ ਹਮਲਾ

Share this story

ਸੰਯੁਕਤ ਰਾਸ਼ਟਰ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੀ ਬਹੁ-ਪਖੀ ਬੈਠਕਾਂ ਵਿਚ ਅਤਵਾਦ ਨਾਲ ਲੜਨ ਦੀ ਜ਼ਰੂਰਤ ਉਤੇ ਜ਼ੋਰ ਦਿਤਾ ਅਤੇ ਪਾਕਿਸਤਾਨ ਨੂੰ ‘‘ਸਖਤ‘‘ ਸੰਕੇਤ ਦਿਤਾ ਕਿ ਉਹ ਰਾਸ਼ਟਰ ਦੀ ਨੀਤੀ ਦੇ ਰੂਪ ਵਿਚ ਅਤਵਾਦ ਦੀ ਵਰਤੋ ਬੰਦ ਕਰੇ।ਸੁਸ਼ਮਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿਤੀ । ਸੰਯੁਕਤ ਰਾਸ਼ਟਰ ਮਹਾਸਭਾ ਦੀ ਸਲਾਨਾ ਬੈਠਕ ਵਿਚ ਸ਼ਾਮਲ ਹੋਣ ਲਈ ਫਿਲਹਾਲ ਨਿਊਯਾਰਕ ਵਿਚ ਮੌਜੂਦ ਸੁਸ਼ਮਾ ਨੇ ਬ੍ਰਿਕਸ, ਇਬਸਾ ਸਾਰਕ ਅਤੇ ਇੰਡੀਆ-ਸੀ. ਈ. ਐਲ. ਏ. ਸੀ. ਸਮੇਤ ਹੋਰ ਸਮੂਹਾਂ ਦੇ ਨੇਤਾਵਾਂ ਨਾਲ ਬਹੁ-ਪਖੀ ਬੈਠਕਾਂ ਕੀਤੀਆਂ । ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦਖਣੀ ਅਫਰੀਕਾ) ਪੰਜ ਮੈਂਬਰੀ ਸਮੂਹ ਹੈ।

WRITTEN BY