Skip to content
Independent perspectives. Global stories.
BREAKING

ਭਾਰਤ ਨੇ ਸੰਯੁਕਤ ਰਾਸ਼ਟਰ ਸਭਾ ’ਚ ਪਾਕਿਸਤਾਨ ਨੂੰ ਕੀਤਾ ਸ਼ਰਮਸਾਰ

Share this story

ਕਿਹਾ ਕਸ਼ਮੀਰ ਭਾਰਤ ਦਾ ਅਤੇ ਪਾਕਿਸਤਾਨ ਕੋਈ ਗਲਤਫਹਿਮੀ ਨਾ ਪਾਲੇ

ਨਿਊਯਾਰਕ, 22 ਸਤੰਬਰ- ਯੂ. ਐਨ. ‘ਚ ਭਾਰਤ ਨੇ ਪਾਕਿਸਤਾਨ ਨੂੰ ਸ਼ਰਮਸਾਰ ਕਰਦਿਆਂ ਉਸ ਨੂੰ ਸਖਤ ਸੰਦੇਸ਼ ਦਿਤਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸਿਧਾ-ਸਿਧਾ ਕਿਹਾ ਕਿ ਕਸ਼ਮੀਰ ਭਾਰਤ ਦਾ ਹੈ ਅਤੇ ਪਾਕਿਸਤਾਨ ਇਸ ‘ਤੇ ਕੋਈ ਗਲਤਫਹਿਮੀ ਨਾ ਪਾਲੇ।
ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅਬਾਸੀ ਦੇ ਝੂਠ ‘ਤੇ ਭਾਰਤ ਨੇ ਪਲਟਵਾਰ ਕੀਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਅਤਵਾਦੀਆਂ ਦਾ ਗੜ੍ਹ ਹੈ ਅਤੇ ਦੁਨੀਆ ਨੂੰ ਮਨੁਖੀ ਅਧਿਕਾਰਾਂ ‘ਤੇ ਪਾਕਿਸਤਾਨ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਪਾਕਿਸਤਾਨ ਆਪਣੀ ਹੀ ਜ਼ਮੀਨ ‘ਤੇ ਮਨੁਖੀ ਅਧਿਕਾਰਾਂ ਦਾ ਉਲੰਘਣ ਕਰਦਾ ਰਿਹਾ ਹੈ ਅਤੇ ਕਰ ਰਿਹਾ ਹੈ। ਭਾਰਤ ਨੇ ਸਖਤ ਸ਼ਬਦਾਂ ‘ਚ ਪਾਕਿਸਤਾਨ ਨੂੰ ਕਿਹਾ ਕਿ ਪਾਕਿਸਤਾਨ ਇਹ ਚੰਗੀ ਤਰ੍ਹਾਂ ਸਮਝ ਲਵੇ ਕਿ ਕਸ਼ਮੀਰ ਸਾਡਾ ਹੈ ਅਤੇ ਸਾਡਾ ਹੀ ਰਹੇਗਾ। ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਨੇ ਇਕ ਵਾਰ ਫਿਰ ਕਸ਼ਮੀਰ ‘ਤੇ ਆਪਣਾ ਓਹੀ ਪੁਰਾਣਾ ਰਾਗ ਅਲਾਪਿਆ। ਆਮ ਸਭਾ ‘ਚ ਪ੍ਰਧਾਨ ਮੰਤਰੀ ਸ਼ਾਹਿਦ ਅਬਾਸੀ ਨੇ ਦਾਅਵਾ ਕੀਤਾ ਕਿ ਕਸ਼ਮੀਰ ਮਸਲੇ ‘ਤੇ ਭਾਰਤ ਨੇ ਸੁਰਖਿਆ ਪ੍ਰੀਸ਼ਦ ਦੇ ਪ੍ਰਸਤਾਵ ਦਾ ਪਾਲਣ ਨਹੀਂ ਕੀਤਾ, ਉਥੇ ਹੀ ਦੂਜੇ ਪਾਸੇ ਬ੍ਰਿਕਸ ਮੰਤਰੀ ਪਧਰ ਦੀ ਮੀਟਿੰਗ ਦੇ ਮੰਚ ‘ਤੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਦਖਣੀ ਏਸ਼ੀਆ ‘ਚ ਅਜਿਹੇ ਦੇਸ਼ ਹਨ, ਜੋ ਅਤਵਾਦ ਨੂੰ ਪਨਾਹ ਦੇ ਰਹੇ ਹਨ। ਜਿਸ ਦਾ ਸਿਧਾ ਨਿਸ਼ਾਨਾ ਪਾਕਿਸਤਾਨ ‘ਤੇ ਸੀ।
ਸੰਯੁਕਤ ਰਾਸ਼ਟਰ ਆਮ ਸਭਾ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਅਬਾਸੀ ਨੇ ਕਿਹਾ,‘‘ਭਾਰਤ ਨੇ ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਦੇ ਪ੍ਰਸਤਾਵ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿਤਾ, ਜੋ ਕਸ਼ਮੀਰ ‘ਚ ਜਨਮਤ ਸੰਗ੍ਰਹਿ ਦੀ ਗਲ ਕਰਦਾ ਹੈ। ਕਸ਼ਮੀਰੀਆਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦੀ ਇਜਾਜ਼ਤ ਦੇਣ ਦੀ ਥਾਂ ਭਾਰਤ ਨੇ ਇਥੇ 7 ਲਖ ਸੁਰਖਿਆ ਬਲਾਂ ਦੀ ਤੈਨਾਤੀ ਕੀਤੀ ਹੈ।
ਆਪਣੀ ਧਰਤੀ ‘ਤੇ ਅਤਵਾਦੀਆਂ ਨੂੰ ਸ਼ਹਿ ਦੇ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਕਸ਼ਮੀਰ ‘ਚ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਬਾਸੀ ਨੇ ਘਾਟੀ ‘ਚ ਪੈਲੇਟ ਗਨ ਦੀ ਵਰਤੋਂ ਦਾ ਮੁਦਾ ਵੀ ਉਠਾਇਆ। ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਭਾਰਤ ਕਸ਼ਮੀਰ ‘ਚ ਪੈਲੇਟ ਗਨ ਦੀ ਵਰਤੋਂ ਬੰਦ ਕਰੇ। ਅਬਾਸੀ ਨੇ ਕਸ਼ਮੀਰ ਘਾਟੀ ‘ਚ ਮਨੁਖੀ ਅਧਿਕਾਰ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,‘‘ਪਾਕਿਸਤਾਨ ਕਸ਼ਮੀਰ ‘ਚ ਭਾਰਤ ਦੇ ਅਪਰਾਧ ਦੀ ਕੌਮਾਂਤਰੀ ਜਾਂਚ ਦੀ ਮੰਗ ਕਰਦਾ ਹੈ।‘‘ ਜਦੋਂ ਕਿ ਪੂਰਾ ਵਿਸ਼ਵ ਜਾਣਦਾ ਹੈ ਕਿ ਪਾਕਿਸਤਾਨ ਬਲੋਚਿਸਤਾਨ ‘ਚ ਕਿਵੇਂ ਬੇਕਸੂਰਾਂ ‘ਤੇ ਕਹਿਰ ਢਾਅ ਰਿਹਾ ਹੈ ਅਤੇ ਬਚੇ ਤਕ ਵੀ ਨਹੀਂ ਬਖਸ਼ੇ ਜਾ ਰਹੇ।

WRITTEN BY