ਸ੍ਰੀਨਗਰ, 21 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਖੇਤਰ ਵਿਚ ਸੀਆਰਪੀਐਫ ਯੂਨਿਟ ਉਤੇ ਵੀਰਵਾਰ ਦੀ ਸਵੇਰੇ ਅੱਤਵਾਦੀ ਹਮਲਾ ਹੋਇਆ।ਇਸ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋਈ ਹੈ।ਉਥੇ ਹੀ 20 ਤੋਂ ਜ਼ਿਆਦਾ ਜਖ਼ਮੀ ਹੋਏ ਹਨ।ਸੂਤਰਾਂ ਮੁਤਾਬਿਕ ਅੱਤਵਾਦੀਆਂ ਨੇ ਯੂਨਿਟ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਗ੍ਰੇਨੇਡ ਸੁਟੇ।ਇਸਤੋਂ ਸੀਆਰਪੀਐਫ ਦੇ 7 ਜਵਾਨ ਵੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ।ਦਸਿਆ ਜਾ ਰਿਹਾ ਹੈ ਕਿ ਇਹ ਹਮਲਾ ਤਦ ਹੋਇਆ ਜਦੋਂ ਰਾਜ ਦੇ ਮੰਤਰੀ ਨਈਮ ਅਖਤਰ ਤਰਾਲ ਵਿਚ ਇਕ ਪ੍ਰੋਜੈਕਟ ਦਾ ਉਦਘਾਟਨ ਕਰ ਪੁਜੇ ਸਨ।ਪੁਲਿਸ ਨੇ ਦਸਿਆ ,ਆਤੰਕੀ ਹਮਲੇ ਵਿਚ ਦੋ ਔਰਤਾਂ ਸਣੇ ਤਿੰਨ ਲੋਕਾਂ ਦੀ ਮੌਤ ਹੋਈ ਹੈ।ਇਸਦੇ ਨਾਲ ਹੀ ਪੁਲਿਸ ਅਤੇ ਪੈਰਾਮਿਲਟਰੀ ਦੇ ਜਵਾਨ ਵੀ ਇਸ ਵਿਚ ਜਖ਼ਮੀ ਹੋਏ ਹਨ।ਜਖ਼ਮੀਆਂ ਨੂੰ ਹਾਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ।
ਕਸ਼ਮੀਰ ਦੇ ਤਰਾਲ ’ਚ ਅੱਤਵਾਦੀ ਹਮਲਾ-3 ਨਾਗਰਿਕਾਂ ਦੀ ਮੌਤ



