Skip to content
Independent perspectives. Global stories.
BREAKING

ਕੇਂਦਰ ਔਰਤਾਂ ਦੇ ਰਾਖਵੇਂਕਰਨ ਲਈ ਬਿੱਲ ਪਾਸ ਕਰੇ : ਸੋਨੀਆ ਗਾਂਧੀ

Share this story

ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਨਵੀਂ ਦਿਲੀ, 21 ਸਤੰਬਰ- ਕਾਂਗਰਸ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪਤਰ ਲਿਖ ਕੇ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਯਕੀਨੀ ਕਰਨ ਲਈ ਸੰਸਦ ‘ਚ ਜਲਦ ਤੋਂ ਜਲਦ ਬਿਲ ਪਾਸ ਕਰਵਾਉਣ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪਤਰ ’ਚ ਕਾਂਗਰਸ ਦੀ ਚੇਅਰਪਰਸਨ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਰਾਜ ਸਭਾ ਨੇ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਾ ਬਿਲ 9 ਮਾਰਚ 2010 ਨੂੰ ਹੀ ਪਾਸ ਕਰ ਦਿਤਾ ਹੈ ਪਰ ਇਸ ਦੇ ਬਾਅਦ ਤੋਂ ਇਹ ਲੋਕ ਸਭਾ ’ਚ ਕਿਸੇ ਨਾ ਕਿਸੇ ਕਾਰਨ ਪੈਂਡਿੰਗ ਹੈ।ਪਤਰ ’ਚ ਗਾਂਧੀ ਨੇ ਲਿਖਿਆ ਕਿ ਮੇਰੀ ਤੁਹਾਨੂੰ ਅਪੀਲ ਹੈ ਕਿ ਲੋਕ ਸਭਾ ’ਚ ਤੁਹਾਡੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੈ ਅਤੇ ਤੁਸੀਂ ਇਸ ਦਾ ਫਾਇਦਾ ਚੁਕਦੇ ਹੋਏ ਬਿਲ ਨੂੰ ਜਲਦ ਪਾਸ ਕਰਵਾਓ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਇਸ ਬਿਲ ਨੂੰ ਪਾਸ ਕਰਵਾਉਣ ਲਈ ਪੂਰਾ ਸਹਿਯੋਗ ਕਰੇਗੀ। ਇਹ ਬਿਲ ਮਹਿਲਾ ਮਜ਼ਬੂਤੀਕਰਨ ਦੀ ਦਿਸ਼ਾ ’ਚ ਇਕ ਮਹਤਵਪੂਰਨ ਕਦਮ ਹੋਵੇਗਾ।

WRITTEN BY