ਨਵੀਂ ਦਿੱਲੀ, 17 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ‘ਚ ਚਾਰ ਦਸੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਨਾਮਾਂਕਨ ਪੱਤਰ ਭਰਨ ਦੇ ਅੰਤਿਮ ਦਿਨ ਅੱਜ ਕੁਲ 775 ਉਮੀਦਵਾਰਾਂ ਨੇ ਆਪਣੇ ਨਾਮਾਂਕਨ ਪੱਤਰ ਦਾਖਲ ਕੀਤੇ। ਦਿੱਲੀ ‘ਚ 70 ਸੀਟਾਂ ਲਈ ਚੋਣਾਂ ‘ਚ 1178 ਉਮੀਦਵਾਰ ਕਿਸਮਤ ਆਜਮਾਉਂਣਗੇ। ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦਿਆ, ਐਚ. ਐਸ ਬੱਲੀ, ਰਾਜ ਕੁਮਾਰ ਚੌਹਾਨ, ਕਾਂਗਰਸ ਤੇ ਭਾਜਪਾ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਅੱਜ ਆਪਣੇ ਨਾਮਾਂਕਨ ਪੱਤਰ ਦਰਜ ਕੀਤੇ। ਨਵੀਂ ਦਿੱਲੀ ਵਿਧਾਨਸਭਾ ਸੀਟ ਤੋਂ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਭਾਜਪਾ ਦੇ ਨੇਤਾ ਵਿਜੇਂਦਰ ਗੁਪਤਾ ਤੇ ਕੇਜਰੀਵਾਲ ਸਮੇਤ ਕੁਲ 24 ਉਮੀਦਵਾਰਾਂ ਨੇ ਨਾਮਾਂਕਨ ਪੱਤਰ ਦਾਖਲ ਕੀਤੇ। ਮੁੱਖ ਮੰਤਰੀ ਪਦ ਲਈ ਭਾਜਪਾ ਦੇ ਉਮੀਦਵਾਰ ਹਸ਼ਰਵਰਧਨ ਦੇ ਸਾਹਮਣੇ 12 ਉਮੀਦਵਾਰਾਂ ਦੀ ਚੁਣੌਤੀ ਹੈ। ਕਾਂਗਰਸ ਸਾਰੀਆਂ 70 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦੋਂ ਕਿ ਭਾਜਪਾ ਨੇ 66 ਸੀਟਾਂ ‘ਤੇ ਉਮੀਦਵਾਰ ਖੜੇ ਕੀਤੇ ਹਨ। ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੇ 30 ਵਿਧਾਨਸਭਾ ਸੀਟਾਂ ਲਈ ਨਾਮਾਂਕਨ ਦਰਜ ਕੀਤੇ ਹਨ, ਜਦੋਂ ਕਿ ਰਾਕਾਂਪਾ ਨੇ 13 ਸੀਟਾਂ ‘ਤੇ ਨਾਮਾਂਕਨ ਭਰੇ ਹਨ।