ਸਾਦਿਕ, 20 ਸਤੰਬਰ (ਗੁਰਵਿੰਦਰ ਔਲਖ)– ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਹੋ ਕੇ ਉੱਭਰ ਰਹੀ ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਵੱਲੋਂ ਮੱਸਿਆ ਦੇ ਦਿਹਾੜੇ ਤੇ ਸਥਾਨਕ ਮੁੱਖ ਚੌਂਕ ਵਿਚ ਲਾਏ ਗਏ ਮਹੀਨਾਵਾਰ ਲੰਗਰ ਦੀ ਸ਼ੁਰੂਆਤ ਸਮੇਂ ਬਾਬਾ ਅਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਵਾਲਿਆਂ ਨੇ ਅਰਦਾਸ ਬੇਨਤੀ ਕੀਤੀ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਸੀਨੀਂਅਰ ਪੱਤਰਕਾਰ ਆਰ.ਐਸ.ਧੁੰਨਾ ਨੇ ਦੱਸਿਆ ਕਿ ਸੇਵਾ ਦੇ ਇਸ ਕਾਰਜ ਵਿਚ ਸੰਗਤ ਵੱਲੋਂ ਵੱਡਮੁੱਲਾ ਸਹਿਯੋਗ ਮਿਲ ਰਿਹੈ ਜਿਸ ਕਰਕੇ ਇਹ ਕਾਰਜ ਲੜੀਵਾਰ ਚੱਲ ਰਿਹਾ ਹੈ । ਸ੍ਰੀ ਧੁੰਨਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਆਉਂਦੇ ਸਮੇਂ ਵਿਚ ਹਰ ਮਹੀਨੇ ਮੈਡੀਕਲ ਚੱਕ ਅੱਪ ਕੈਂਪ ਲਾਉਣ ਦੀ ਵੀ ਤਜ਼ਵੀਜ਼ ਬਣਾਈ ਜਾ ਰਹੀ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ। ਇਸ ਸਮੇਂ ਸੰਗਤ ਵਿਚ ਲੰਗਰ ਵਰਤਾਉਣ ਦੀ ਰਸਮੀ ਸ਼ੁਰੂਆਤ ਸੁਰਜੀਤ ਸਿੰਘ ਢਿੱਲੋਂ ਓਪ ਚੇਅਰਮੈਨ ਪੇਂਡੂ ਵਿਕਾਸ ਸੇੈੱਲ ਕਾਂਗਰਸ ਪੰਜਾਬ, ਗੁਲਜੀਤ ਸਿੰਘ ਢਿੱਲੋਂ ਚੇਅਰਮੈਨ ਪੇਂਡੂ ਵਿਕਾਸ ਸੈੱਲ ਫ਼ਰੀਦਕੋਟ, ਬਾਬਾ ਸਰੂਪ ਸਿੰਘ, ਡਾ. ਰਿੰਕੂ ਸੇਠੀ, ਬਲਵਿੰਦਰ ਸਿੰਘ ਗਿੱਲ, ਵਿੱਕੀ ਬਾਂਸਲ, ਸੰਤੋਖ ਸਿੰਘ ਮੱਕੜ, ਅਵਨਿੰਦਨ ਕੁਮਾਰ ਜੈਨ, ਵਿਜੈ ਕਟਾਰੀਆ, ਡਾ. ਗੁਰਤੇਜ ਮਚਾਕੀ, ਦੁਨੀ ਚੰਦ, ਹੈੱਡ ਕਾਂਸਟੇਬਲ ਬੇਅੰਤ ਸਿੰਘ, ਹਰਮਨਜੀਤ ਸਿੰਘ ਢਿੱਲੋਂ, ਸੰਦੀਪ ਸੇਠੀ, ਮਨਜੀਤ ਸਿੰਘ ਧੁੰਨਾ, ਡਾ. ਜਗਤਾਰ ਸਿੰਘ, ਦੀਪਾ ਬਜਾਜ, ਅਤੇ ਕਾਕਾ ਸਾਦਿਕ ਅਤੇ ਬਿੱਟੂ ਢਿੱਲੋਂ ਆਦਿ ਨੇ ਨਿਭਾਈ। ਇਸ ਸਮੇਂ ਸੁਸਾਇਟੀ ਵੱਲੋਂ ਇਸ ਵਾਰ ਹਰਮਨਜੀਤ ਸਿੰਘ ਢਿੱਲੋਂ ਨੂੰ ਵੱਡਮੁੱਲਾ ਸਹਿਯੋਗ ਦੇਣ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਆਰ.ਐਸ.ਧੁੰਨਾ ਨੇ ਇਲਾਕੇ ਦੀ ਸੰਗਤ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਮੱਸਿਆ ਦੇ ਦਿਹਾੜੇ ਤੇ ਲਾਏ ਜਾਂਦੇ ਮਹੀਨਾਵਾਰ ਲੰਗਰ ਲਈ ਸੰਗਤ ਵੱਲੋਂ ਸਹਿਯੋਗ ਮਿਲ ਰਿਹੈ : ਆਰ.ਐਸ. ਧੁੰਨਾ



