Skip to content
Independent perspectives. Global stories.
BREAKING

ਪੰਜ ਪਿਆਰਾ ਪਾਰਕ ਦੇ ਮੁਲਾਜ਼ਮ ਤਨਖਾਹਾਂ ਨੂੰ ਤਰਸੇ

Share this story

ਪਿਛਲੇ ਸੱਤ ਮਹੀਨਿਆਂ ਤੋ ਨਹੀ ਮਿਲੀ ਤਨਖਾਹਾਂ, ਰੋਟੀ ਖਾਣ ਤੋ ਵੀ ਆਤੁਰ

ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਪੰਜ ਪਿਆਰਾ ਪਾਰਕ ਦੇ ਮੁਲਾਜਮ ਬਲਬੀਰ ਸਿੰਘ, ਦਰਸ਼ਨ ਸਿੰਘ, ਰਵਿੰਦਰ ਕੁਮਾਰ, ਬਾਲ ਕਿਸ਼ਨ ਨੇ ਦੱਸਿਆ ਕਿ ਜਦੋ ਦੀ ਕਾਂਗਰਸ ਸਰਕਾਰ ਆਈ ਹੈ ਸਾਨੂੰ ਉਦੋ ਤੋ ਹੀ ਤਨਖਾਹਾਂ ਨਹੀ ਮਿਲੀਆਂ ਜਿਸ ਕਰਕੇ ਅਸੀ ਰੋਟੀ ਖਾਣ ਤੋ ਵੀ ਆਤੁਰ ਹੋਏ ਪਏ ਹਾਂ। ਇਸ ਤੋ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਸਾਨੂੰ ਤਰਸਾ ਤਰਸਾ ਕੇ ਤਨਖਾਹ ਦਿਤੀ ਜਾਂਦੀ ਸੀ ਤੇ ਹੁਣ ਵੀ ਸਾਡਾ ਇਹੋ ਹਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਇਸ ਤੋ ਮਾੜੀ ਹੋਰ ਕੀ ਹੋ ਸਕਦੀ ਹੈ ਕਿ ਪਿਛਲੇ 18 ਸਾਲਾਂ ਤੋ ਇਥੇ ਕੰਮ ਕਰਨ ਦੇ ਬਾਵਜੂਦ ਸਾਨੂੰ ਅਜੇ ਤੱਕ ਪੱਕਾ ਨਹੀ ਕੀਤਾ ਗਿਆ ਤੇ ਅਸੀਂ ਅੱਜ ਵੀ ਡੇਲੀਵੇਜ਼ ਤੇ ਕੰਮ ਕਰਦੇ ਹਾਂ। ਸਾਨੂੰ ਪਿਛਲੇ 7 ਮਹੀਨਿਆਂ ਤੋ ਤਨਖਾਹਾਂ ਵੀ ਨਹੀ ਦਿਤੀਆਂ ਗਈਆਂ ਜਿਸ ਕਰਕੇ ਸਾਡੇ ਘਰਾਂ ਵਿਚ ਰੋਟੀ ਪਕਣੀ ਵੀ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਬਣਦੀ ਤਨਖਾਹ ਵੀ ਦਿਤੀ ਜਾਵੇ ਤੇ ਸਾਨੂੰ ਪੱਕਾ ਵੀ ਕੀਤਾ ਜਾਵੇ। ਇਸ ਬਾਰੇ ਜਦੋ ਜੰਗਲਾਤ ਮਹਿਕਮੇ ਦੇ ਰੇਂਜਰ ਗੁਰਚੇਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ 105 ਦੇ ਕਰੀਬ ਮੁਲਾਜਮਾਂ ਨੂੰ ਪਿਛਲੇ 6 ਮਹੀਨਿਆਂ ਤੋ ਤਨਖਾਹਾਂ ਨਹੀ ਮਿਲੀਆਂ। ਜਦੋ ਕਿ ਅਸੀ ਲਗਾਤਾਰ ਹਰ ਹਫਤੇ ਇਸ ਬਾਰੇ ਉਚ ਅਧਿਕਾਰੀਆਂ ਨੂੰ ਲਿਖਦੇ ਆ ਰਹੇ ਹਾਂ ਪਰ ਅਜੇ ਤੱਕ ਕੋਈ ਗ੍ਰਾਂਟ ਨਹੀ ਆਈ।

WRITTEN BY