ਜੈਤੋ, 18 ਸਤੰਬਰ (ਸਤਵਿੰਦਰਪਾਲ ਸਿੰਘ ਸੱਤੀ)-ਦੀਪਕ ਜੈਤੋਈ ਮੰਚ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਸਾਹਿਤਕ ਸਮਾਗਮ ਦੌਰਾਨ ਇੱਕ ਪੁਸਤਕ ਰਿਲੀਜ਼ ਅਤੇ ਕਵੀ ਦਰਬਾਰ ਸਥਾਨਕ ਸਾਹਿਤ ਸਦਨ ਬਠਿੰਡਾ ਰੋਡ ਵਿਖੇ ਕਰਵਾਇਆ ਗਿਆ। ਨੋਜਵਾਨ ਅਤੇ ਸੰਜੀਦਾ ਲੇਖਕ ਭੁਪਿੰਦਰ ਜੈਤੋ ਵਲੋਂ 20ਵੀਂ ਸਦੀ ਮਹਾਨ ਫ਼ਿਲਾਸਫਰ ਆਚਾਰੀਆ ਰਜਨੀਸ਼ (ਓਸ਼ੋ) ਨਾਲ ਸਬੰਧਤ ਪੁਸਤਕ ‘ਓਸ਼ੋ ਦੀਆਂ ਪ੍ਰੇਰਕ ਕਥਾਵਾਂ’ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਪਾਠਕਾਂ ਦੀ ਝੋਲੀ ਵਿਚ ਪਾਇਆ ਹੈ। ਮੰਚ ਦੇ ਪ੍ਰਧਾਨਗੀ ਮੰਡਲ ਪ੍ਰਿੰਸੀਪਲ ਤਰਸੇਮ ਨਰੂਲਾ, ਅਨੁਵਾਦਕ ਮਹਿੰਦਰ ਸਿੰਘ ਬੇਦੀ, ਦਰਸ਼ਨ ਸਿੰਘ ਦਰਸ਼ਨ, ਹਰਚਰਨ ਸਿੰਘ ਸਾਗੂ, ਸਾਧੂ ਰਾਮ ਸ਼ਰਮਾ, ਪ੍ਰਧਾਨ ਗੁਰਦੀਪ ਸ਼ਰਮਾ ਅਤੇ ਮੈਡਮ ਚਰਨਜੀਤ ਕੌਰ ਭੁੱਲਰ ਵਲੋਂ ਸਾਂਝੇ ਤੌਰ ‘ਤੇ ਪੁਸਤਕ ਨੂੰ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਦਾ ਪਰਚਾ ਵੀ ਤਰਸੇਮ ਸਿੰਘ ਨਰੂਲਾ ਵਲੋਂ ਪੜ੍ਹਿਆ ਗਿਆ। ਇਸ ਮੌਕੇ ਕਵੀਸ਼ਰ ਦੌਲਤ ਸਿੰਘ ਅਨਪੜ੍ਹ ਦੇ ‘ਵਿਹਲਾ ਬਾਬਾ’ ਕਿਤਾਬਚੇ ਨੂੰ ਵੀ ਪਾਠਕਾਂ ਦੇ ਰੂਬਰੁ ਕੀਤਾ ਗਿਆ। ਸਤਵਿੰਦਰਪਾਲ ਸਿੰਘ ਸੱਤੀ ਨੇ ਮੰਚ ਸਚਾਲਨ ਕਰਦੇ ਹੋਏ ਦੱਸਿਆ ਕਿ ਭੁਪਿੰਦਰ ਜੈਤੋ ਨੇ ਇਸ ਪੁਸਤਕ ਤੋਂ ਪਹਿਲਾਂ ‘ਚੁੱਪ ਦੇ ਬੋਲ’ ਤੇ ‘ਦੀਪਕ ਦੀ ਦੀਪਮਾਲਾ’ ਪਾਠਕਾਂ ਦੇ ਰੂਬਰੁ ਕੀਤੀਆਂ ਹਨ, ਇਹ ਉਨ੍ਹਾਂ ਦੀ ਕਲਮ ਤੋਂ ਤੀਜੀ ਪੁਸਤਕ ਹੈ। ਕਵੀ ਦਰਬਾਰ ਵਿਚ ਦਰਸ਼ਨ ਸਿੰਘ ਦਰਸ਼ਨ, ਪ੍ਰਧਾਨ ਗੁਰਦੀਪ ਸ਼ਰਮਾ, ਉੱਘੇ ਰੰਗ-ਕਰਮੀ ਤਿਰਲੋਕੀ ਵਰਮਾ, ਕਵੀ ਜੱਸ ਬਠਿੰਡਾ, ਸੁਰਿੰਦਰਪਾਲ ਸ਼ਰਮਾ, ਜਨਕ ਲਹਿਰੀ, ਹਰਭਗਵਾਨ ਕਰੀਰਵਾਲੀ, ਬਲਵਿੰਦਰ ਸਿੰਘ ਚਾਨੀ, ਹਰਚੰਦ ਕੰਦੀ ਡੇਲਿਆਂਵਾਲੀ, ਹਰਨੇਕ ਸਿੰਘ ਰੁਪਾਨਾ, ਗੁਰਵਿੰਦਰ ਸਿੰਘ ਦਬੜੀਖਾਨਾ, ਸੁੰਦਰਪਾਲ ਪ੍ਰੇਮੀ, ਅਰਸ਼ਦੀਪ ਅਰਸ਼, ਤਰਸੇਮ ਸਿੰਘ ਚੈਨਾ, ਨੈਣ ਪਾਲ ਸਿੰਘ, ਰੰਜਨ ਆਤਮਜੀਤ ਸਿੰਘ, ਸੁਰੇਸ਼ ਸ਼ਰਮਾ, ਡਾ ਮੇਲਾ ਰਾਮ, ਜਸਵਿੰਦਰ ਜੋਨੀ, ਮਾਸਟਰ ਭੁਪਿੰਦਰਪਾਲ ਸਿੰਘ, ਮਾਸਟਰ ਲਖਵਿੰਦਰ ਸਿੰਘ, ਮਾਸਟਰ ਮਨਜਿੰਦਰ ਸਿੰਘ ਨੀਟਾ, ਮਾਸਟਰ ਭੁਪਿੰਦਰ ਦੱਗਲ, ਮਾਸਟਰ ਰੂਪ ਸਿੰਘ, ਮਾਸਟਰ ਬਲਜੀਤ ਗਰੋਵਰ, ਮਾਸਟਰ ਪ੍ਰਮੋਦ ਧੀਰ, ਬਲਵਿੰਦਰ ਸਿੰਘ ਭੁੱਲਰ, ਸਤਨਾਮ ਸਿੰਘ ਬੁਰਜ ਹਰੀ ਕਾ, ਮਨਪ੍ਰੀਤ ਬਰਗਾੜੀ, ਸੁਖਵੀਰ ਸ਼ਰਮਾ, ਗੁਰਬਿੰਦਰ ਸੋਨੀ, ਚਰਨਜੀਤ ਸਿੰਘ ਚਾਂਦੀ, ਕਿਸ਼ੋਰ ਮਿਨੋਲੀਆ, ਮਲਕੀਤ ਕਿੱਟੀ, ਨਹਿਰੂ ਸਿੰਘ, ਹਰਨੇਕ ਸਿੰਘ ਪ੍ਰਧਾਨ ਤੋਂ ਇਲਾਵਾ ਭੁਪਿੰਦਰ ਜੈਤੋ ਦੀ ਧਰਮਪਤਨੀ ਮੈਡਮ ਸੁਮਨਜੀਤ ਕੌਰ ਅਤੇ ਬੇਟਾ ਸ਼ਗੁਨੀਤ ਸਿੰਘ ਨੇ ਆਪਣੀ ਹਾਜਰੀ ਲਵਾ ਕੇ ਸਮਾਗਮ ਨੂੰ ਸਫ਼ਲ ਬਣਾਇਆ।



