Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਜਨਮ ਦਿਨ ਮੌਕੇ ਸਰਦਾਰ ਸਰੋਵਰ ਡੈਮ ਦਾ ਉਦਘਾਟਨ

Share this story

1961 ਵਿੱਚ ਰੱਖਿਆ ਗਿਆ ਸੀ ਡੈਮ ਦਾ ਨੀਂਹ ਪੱਥਰ


ਅਹਿਮਦਾਬਾਦ, 17 ਸਤੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ 67ਵੇਂ ਜਨਮ ਦਿਨ ਮੌਕੇ ’ਤੇ ਦੁਨੀਆ ਦੇ ਦੂਸਰੇ ਸਭ ਤੋਂ ਵ¤ਡੇ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਕਈ ਦਹਾਕਿਆਂ ਤੋਂ ਸਰਦਾਰ ਸਰੋਵਰ ਨਰਮਦਾ ਡੈਮ ਯੋਜਨਾ ਵਿਵਾਦਾਂ ’ਚ ਘਿਰੀ ਰਹੀ ਹੈ। ਇਸ ਦਾ ਨੀਂਹ ਪੱਥਰ 1961 ਵਿੱਚ ਰੱਖਿਆ ਗਿਆ ਸੀ। ਆਖਿਰ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ 56 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਸਰੋਵਰ ਨਰਮਦਾ ਡੈਮ ਪ੍ਰਾਜੈਕਟ ਪੂਰਾ ਹੋ ਗਿਆ ਹੈ। ਸ੍ਰੀ ਜਨਮ ਦਿਨ ਮੌਕੇ ਉਨ੍ਹਾਂ ਨੇ ਆਪਣੀ ਮਾਂ ਹੀਰਾ ਬੇਨ ਤੋਂ ਵੀ ਅਸ਼ੀਰਵਾਦ ਲਿਆ।ਸ੍ਰੀ ਨਰੇਂਦਰ ਮੋਦੀ ਕੇਵਡਿਆ ’ਚ ਬਣੇ ਇਸ 138.68 ਮੀਟਰ ਉ¤ਚੇ ਡੈਮ ਦੇ ਉਦਘਾਟਨ ਤੋਂ ਬਾਅਦ ਡਬੋਰੀ-ਵਡੋਦਰਾ ’ਚ ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਡੈਮ ਦਾ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ। ਇਹ ਬੰਨ ਨਰਮਦਾ ’ਤੇ ਬਣਨ ਵਾਲੇ 30 ਬੰਨ੍ਹਾ ’ਚੋਂ ਇ¤ਕ ਹੈ। ਬੰਨ ਪੂਰਾ ਭਰ ਜਾਣ ਤੋਂ ਬਾਅਦ ਗੁਜਰਾਤ ’ਚ ਪੀਣ ਦਾ ਪਾਣੀ-ਸਿੰਚਾਈ ਦੀ ਜ਼ਰੂਰਤ ਦਾ ਪਾਣੀ ਦੀ ਲੋੜ ਕਰੀਬ ਛੇ ਸਾਲ ਤ¤ਕ ਪੂਰੀ ਹੋ ਜਾਵੇਗੀ। ਨਰਮਦਾ ’ਤੇ ਬੰਨ ਬਣਾਉਣ ਦੀ ਸ਼ੁਰੂਆਤ 1945 ’ਚ ਸਰਦਾਰ ਪਟੇਲ ਨੇ ਕੀਤੀ ਸੀ। ਮੁੰਬਈ ਦੇ ਇੰਜੀਨੀਅਰ ਜਮਦੇਸ਼ਜੀ ਐ¤ਮ ਵਾਚਛਾ ਨੇ ਸਰਦਾਰ ਸਰੋਵਰ ਦਾ ਡੈਮ ਬਣਾਇਆ ਇਸ ਦੀ ਸ਼ੁਰੂਆਤ ਨੂੰ ਹੀ 15 ਸਾਲ ਲ¤ਗ ਗਏ। 15 ਅਪ੍ਰੈਲ 1961 ਨੂੰ ਜਵਾਹਰ ਲਾਲ ਨਹਿਰੂ ਨੇ ਬੰਨ ਦਾ ਫੰਡਰੇਸਰ ਕੀਤਾ ਸੀ। 56 ਸਾਲ ’ਚ ਬਣੇ ਇਸ ਬੰਨ ‘ਤੇ ਕਰੀਬ 65,000 ਕਰੋੜ ਰੁਪਏ ਖਰਚ ਹੋਏ।ਡੈਮ ਦਾ ਸਭ ਤੋਂ ਵ¤ਧ ਫਾਇਦਾ ਗੁਜਰਾਤ ਨੂੰ ਮਿਲੇਗਾ ਇਸ ਨਾਲ ਇ¤ਥੋ ਦੇ 3137 ਪਿੰਡਾਂ ਦੀ 18.45 ਲ¤ਖ ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾ ਸਕੇਗੀ। ਬਿਜਲੀ ਦਾ ਸਭ ਤੋਂ ਵ¤ਧ 57% ਹਿ¤ਸਾ ਮ¤ਧ ਪ੍ਰਦੇਸ਼ ਨੂੰ ਮਿਲੇਗਾ। ਮਹਾਰਾਸ਼ਟਰ ਨੂੰ 27% ਤੇ ਗੁਜਰਾਤ ਨੂੰ 16% ਬਿਜਲੀ ਮਿਲੇਗੀ।

WRITTEN BY