ਅੰਮ੍ਰਿਤਸਰ, 17 ਸਤੰਬਰ (ਦਵਾਰਕਾ ਨਾਥ ਰਾਣਾ)-ਸਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿੱਤ ਸਹੋਤਾ ਕੰਪਿਊਟਰ ਸੈਂਟਰ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ ਤੇ ਸੈਂਟਰ ਦੇ ਬੱਚਿਆ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਸੁਖਮਨੀ ਸਾਹਿਬ ਦੇ ਪਾਠ ’ਚ’ ਵਿਸ਼ੇਸ ਤੌਰ ਤੇ ਹਾਜਰੀ ਲਗਵਾਉਣ ਪਹੁੰਚੇ ਏਕਨੂਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀਸ਼ ਬੱਬਰ ਤੇ ਇੰਡਸਟਰੀਅਲ ਏਰੀਆ ਦੇ ਛੇਹਰਟਾ ਦੇ ਮੀਤ ਪ੍ਰਧਾਨ ਦੀਪਕ ਸੂਰੀ ਜੀ । ਇਸ ਮੌਕੇ ਬੋਲਦਿਆ ਏਕਨੂਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀਸ਼ ਬੱਬਰ ਕਿਹਾ ਕਿ ਸਹੋਤਾ ਕੰਪਿਉਟਰ ਸੈਟਰ ਵਿੱਚ ਜੋ ਬੱਚਿਆ ਨੁੂੰ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦਿੱਤੀ ਜਾਦੀ ਹੈ ਉਹ ਬਹੁਤ ਹੀ ਸਲਾਘਾਯੋਗ ਹੈ ।ਉਨ੍ਹਾਂ ਇਹ ਗੱਲ ਬੜੀ ਜੋਰ ਦੇ ਕਿਹਾ ਕਿ ਹਰ ਵਿਦਿਅਕ ਅਧਾਰੇ ਵਿੱਚ ਬੱਚਿਆ ਲਈ ਧਾਰਮਿਕ ਪੀਰਡ ਸਰਕਾਰ ਨੁੂੰ ਜਰੂਰੀ ਕਰਨਾ ਚਾਹੀਦਾ ਹੈ ਤਾਂ ਬੱਚੇ ਮੁੱਢ ਤੋ ਹੀ ਧਾਰਮਿਕ ਮਰਿਆਦਾ ਨਾਲ ਜੁੱੜ ਸਕਣ । ਇਸ ਮੌਕੇ ਦੀਪਕ ਸੂਰੀ ਨੇ ਬੱਚਿਆ ਨੂੰ ਸਿਮਰਨ ਕਰਕੇ ਗੁਰਬਾਣੀ ਦੇ ਉਪਦੇਸ਼ ਦੁਆਰਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਵੀ ਦਿੱਤੀ । ਸਹੋਤਾ ਕੰਪਿਊਟਰ ਸੈਂਟਰ ਵੱਲੋ ਏਕਨੂਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀਸ਼ ਬੱਬਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ।
ਇਸ ਮੌਕੇ ਪ੍ਰਿਸੀਪਲ ਮੈਡਮ ਅਮਰਜੀਤ ਕੌਰ, ਲਾਭ ਸਿੰਘ, ਜੋਬਨਪ੍ਰੀਤ ਸਿੰਘ, ਸਨਦੀਪ ਸਿੰਘ, ਜਸਕਿਰਤ ਸਿੰਘ, ਜੈਮੀਨ, ਹਰਕਿਰਤ ਸਿੰਘ, ਕਿਰਨਦੀਪ ਕੌਰ, ਮਨਪ੍ਰੀਤ ਕੌਰ, ਸੁਮਨ, ਰੂਪਾ, ਸਿਮਰਨਜੀਤ ਕੋਰ, ਨਵਦੀਪ ਕੌਰ, ਸੁੱਖਦੀਪ ਕੋਰ ਆਦਿ ਬੱਚੇ ਹਾਜਰ ਸਨ ।
ਸਹੋਤਾ ਕੰਪਿਊਟਰ ਸੈਂਟਰ ਵੱਲੋਂ ਏਕਨੂਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀਸ਼ ਬੱਬਰ ਦਾ ਵਿਸ਼ੇਸ਼ ਸਨਮਾਨ



