Skip to content
Independent perspectives. Global stories.
BREAKING

ਕੰਮ ਅਧੂਰੇ-ਪੈਸੇ ਪੂਰੇ, ਚਲਦੀ ਗੁੰਡਾਗਰਦੀ ਟੋਲ ਪਲਾਜਾ ਦੀ ਕੋਈ ਕਾਂਗਰਸੀ ਸਾਰ ਨਹੀਂ ਲੈਂਦਾ-ਲੁੱਟੇ ਜਾ ਰਹੇ ਨੇ ਲੋਕ

Share this story

ਸ੍ਰੀ ਮੁਕਤਸਰ ਸਾਹਿਬ /ਮੰਡੀ ਬਰੀਵਾਲਾ, 15 ਸਤੰਬਰ (ਸੁਰਿੰਦਰ ਚੱਠਾ)- ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਸਥਿਤ ਪਿੰਡ ਵੜਿੰਗ ਦੇ ਨਜਦੀਕ ਪਿਛਲੀ ਸਰਕਾਰ ਦੇ ਸਮੇਂ ਵਿੱਚ ਹੋਂਦ ਵਿੱਚ ਆਇਆ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਸਰਕਾਰੀ ਸ਼ਹਿ ਤੇ ਸਮੇਂ ਤੋਂ ਪਹਿਲਾਂ ਅਤੇ ਉਸ ਸਬੰਧੀ ਮੁਕੰਮਲ ਸ਼ਰਤਾਂ ਪੂਰੀਆਂ ਕਰਨ ਤੋਂ ਪਹਿਲਾਂ ਹੀ ਲੋਕਾਂ ਦੀ ਜੇਬ੍ਹ ਨੂੰ ਟੁੱਟ ਕੇ ਪੈ ਚੁੱਕਾ ਹੈ। ਟੋਲ ਪਲਾਜਾ ਤੇ ਰਾਤੋਂ ਰਾਤ ਮਸ਼ੀਨਾਂ ਲਾ ਕੇ ਲੋਕਾਂ ਤੋਂ ਧੜਾਧੜ ਪੈਸਾ ਉਗਰਾਹਿਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਇਲਾਕੇ ਭਰ ਵਿੱਚ ਗਤੀਵਿਧੀਆ ਤੇਜ਼ ਹੋ ਗਈਆਂ ਹਨ। ਟੀਮ ਇਨਸਾਫ ਦੇ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਦੇ ਸਮੂਹ ਕਲੱਬਾਂ, ਸਿਆਸੀ ਪਾਰਟੀਆਂ ਅਤੇ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸਤ ਅਤੇ ਆਪਸੀ ਵਿਰੋਧ ਤੋਂ ਉਪਰ ਉਠ ਕੇ ਇਲਾਕੇ ਦੇ ਲੋਕਾਂ ਨੂੰ ਪਲਾਜਾ ਦੀ ਲੁੱਟ ਤੋਂ ਬਚਾਉਣ ਲਈ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਵਿੱਚ ਸਾਥ ਦੇਣ। ਜੱਗਾ ਪ੍ਰਧਾਨ ਕਿਹਾ ਕਿ ਉਹ ਬਹੁਤ ਛੇਤੀ ਮਾਣਯੋਗ ਡੀ.ਸੀ ਸਾਹਿਬ ਨੂੰ ਆਪਣੇ ਸਮੂਹ ਸਾਥੀਆਂ ਨਾਲ ਇੱਕ ਮੈਮੋਰੰਡਮ ਦੇਣਗੇ, ਜਿਸ ਵਿੱਚ ਟੋਲ ਪਲਾਜਾ ਨੂੰ ਬੰਦ ਕਰਵਾਏ ਜਾਣ ਦੀ ਅਪੀਲ ਕੀਤੀ ਜਾਵੇਗੀ। ਜੇਕਰ ਟੋਲ ਪਲਾਜਾ ਬੰਦ ਨਾ ਕਰਵਾਇਆ ਤਾਂ ਜੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੋਲ ਪਲਾਜਾ ਨੂੰ ਚਲਾਉਣ ਤੋਂ ਪਹਿਲਾਂ ਸਾਰੇ ਕੰਮ ਮੁਕੰਮਲ ਕਰਨੇ ਜਰੂਰੀ ਸਨ। ਜਿਵੇਂ ਕਿ ਮੁੱਖ ਰੋਡ ਤੇ ਮਿਲਦੀਆਂ ¦ਿਕ ਸੜਕਾਂ ਤੇ ਬੱਸ ਸਟੈਂਡ ਬਣਾਉਣੇ, ਸੜਕ ਦੇ ਪਾਸੀਂ ਰਹਿੰਦੀ ਥਾਂ ਨੂੰ ਦਰੁਸਤ ਅਤੇ ਵਰਤਨਯੋਗ ਬਣਾਉਣਾ, ਨਹਿਰਾਂ ਦੇ ਪੁੱਲਾਂ ਨੂੰ ਚੌੜਾ ਕਰਨਾ, ਸੜਕ ਵਿੱਚ ਡੀਵਾਇਡਰ ਬਣਾ ਕੇ ਵੰਨ-ਵੇ ਟ੍ਰੇਫਿਕ ਚਾਲੂ ਕਰਨਾ, ਮੁੱਖ ਸੜਕ ਤੇ ਸਾਈਨ ਬੋਰਡ ਲਗਵਾਉਣਾ ਆਦਿ ਵਰਗੇ ਅਨੇਕਾਂ ਕੰਮ ਬਾਕੀ ਰਹਿੰਦੇ ਹਨ ਪਰ ਟੋਲ ਪਲਾਜਾ ਵਾਲਿਆਂ ਨੇ ਸਰਕਾਰੀ ਧੱਕੇਸ਼ਾਹੀ ਦੇ ਚਲਦਿਆਂ ਅਧੂਰੀ ਸੜਕ ਦਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਵਸੂਲਣਾ ਸੁਰੂ ਕਰ ਦਿੱਤਾ ਹੈ। ਇਸ ਦਾ ਟੋਲ ਆਗਰਾ ਤੋਂ ਦਿੱਲੀ ਜਾਣ ਵਾਲੀ ਸੜਕ ਤੋਂ ਵੀ ਜਿਆਦਾ ਰੱਖਿਆ ਗਿਆ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਕਾਂਗਰਸ ਸਰਕਾਰ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਨੂੰ ਨਾ ਜਿਤਾਉਣ ਦੀ ਸਜਾ ਦਿੱਤੀ ਹੋ ਸਕਦੀ ਹੈ। ਕੁਝ ਵੀ ਹੋਵੇ ਸਰਕਾਰਾਂ ਨੇ ਲੋਕਾਂ ਦੀ ਜੇਬ੍ਹ ਨੂੰ ਲਗਾਤਾਰ ਢਿੱਲੀ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਜਿਸ ਦਾ ਵਿਰੋਧ ਸਾਰੇ ਇਲਾਕੇ ਨੂੰ ਕਰਨਾ ਹੀ ਪਵੇਗਾ। ਇਸ ਤੋਂ ਇਲਾਵਾ ਟੋਲ ਪਲਾਜਾ ਤੇ ਨਾ ਕਿਸੇ ਇਲਾਕੇ ਦੇ ਨੌਜਵਾਨ ਨੂੰ ਨੌਕਰੀ ਦਿੱਤੀ ਗਈ ਹੈ ਅਤੇ ਨਾ ਹੀ ਇਲਾਕੇ ਦੇ ਲੋਕਾਂ ਦੇ ਪਾਸ ਬਣਾਏ ਗਏ ਹਨ। ਇਸ ਲਈ ਇਸ ਹੋ ਰਹੇ ਧੱਕੇ ਵਿਰੁੱਧ ਟੀਮ ਇਨਸਾਫ ਸਾਰੀਆਂ ਪਾਰਟੀਆਂ ਅਤੇ ਜੱਥੇਬੰਦੀਆਂ ਦੇ ਸਹਿਯੋਗ ਨਾਲ ਟੋਲ ਪਲਾਜਾ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਸਮੇਂ ਜੱਗਾ ਪ੍ਰਧਾਨ ਨਾਲ ਇਲਾਕੇ ਦੇ ਕਈ ਆਗੂ ਅਤੇ ਵਰਕਰ ਹਾਜ਼ਰ ਸਨ।

WRITTEN BY