Skip to content
Independent perspectives. Global stories.
BREAKING

ਗੀਤ ‘ਕਾਇਮ ਟਾਈਮ’ ਦਾ ਪੋਸਟਰ ਜਾਰੀ

Share this story

ਕੁਰਾਲੀ, 13 ਸਤੰਬਰ – ਅੱਜ ਇਥੇ ਗੀਤ ‘ਕਾਇਮ ਟਾਈਮ’ ਦਾ ਪੋਸਟਰ ਯੂਥ ਕਾਂਗਰਸੀ ਆਗੂ ਰਮਾਕਾਂਤ ਕਾਲੀਆ ਨੇ ਜਾਰੀ ਕੀਤਾ। ਮਿਲੀ ਜਾਣਕਾਰੀ ਮੁਤਾਬਕ ਇਸ ਗੀਤ ਨੂੰ ਆਵਾਜ਼ ਗਾਇਕ ਗੁਰਵਿੰਦਰ ਮੌੜ ਨੇ ਦਿੱਤੀ ਹੈ ਤੇ ਮੰਗਲਾ ਰਿਕਾਰਡਜ਼ ਮਹਾ ਫਿਲਮ ਅਤੇ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਗੀਤ ਨੂੰ ਕਲਮਬੱਧ ਜੈਜ਼ੀ ਸ਼ਨਦਰਸੀ, ਸੰਗੀਤ ਵਿਸ਼ਾਲ ਕੇ ਖੰਨਾ, ਪਰਡਿਊਸਰ ਮਨਪ੍ਰੀਤ ਚਿਨੂ ਸੋਢੀ ਤੇ ਪ੍ਰੀਤ ਔਜਲਾ ਅਤੇ ਵੀਡੀਓ ਤਾਜ਼ ਨੇ ਦਿੱਤਾ ਹੈ। ਰਮਾਕਾਂਤ ਕਾਲੀਆ ਨੇ ਗਾਇਕ ਗੁਰਵਿੰਦਰ ਮੌੜ ਨੂੰ ਵਧਾਈ ਦਿੰਦੇ ਹੋਏ ਇਸ ਗੀਤ ਨੂੰ ਲੋਕਾਂ ਦੀ ਕਚਿਹਰੀ ਵਿਚ ਖਰਾ ਉਤਰਨ ਦੀ ਦੁਆ ਕੀਤੀ। ਇਸ ਮੌਕੇ ਮਨੋਜ ਕੁਮਾਰ, ਅਸ਼ੀਸ਼ ਕੁਮਾਰ, ਵਿਕਾਸ ਕੌਂਸਲ ਤੇ ਗਾਇਕ ਗੁਰਵਿੰਦਰ ਮੌੜ ਹਾਜ਼ਰ ਸਨ।

WRITTEN BY