June 23, 2026 5:42 pm

ਭਾਰਤ ਦਾ ਮੰਗਲ ਮਿਸ਼ਨ ਉਪਗ੍ਰਹਿ ਅੱਜ ਭਰੇਗਾ ਉਡਾਣ

ਬੰਗਲੁਰੂ, 4 ਨਵੰਬਰ (ਪੀ. ਟੀ. ਬਿਊਰੋ)-ਭਾਰਤ ਵੱਲੋਂ ਭਲਕੇ ਮੰਗਲ ਗ੍ਰਹਿ ਲਈ ਪੁਲਾੜੀ ਉਪਗ੍ਰਹਿ ਭੇਜਿਆ ਜਾਵੇਗਾ। ਭਾਰਤੀ ਵਿਗਿਆਨੀ ਪੁਲਾੜ ਖੇਤਰ ਵਿਚ ਇਹ ਇਕ ਵੱਡੀ ਪ੍ਰਾਪਤੀ ਹੋਵੇਗੀ। ਸ੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜੀ ਕੇਂਦਰ ਦੇ ਪਹਿਲੇ ਲਾਂਚ ਪੈਡ ‘ਤੇ ਇਸ ਉਪਗ੍ਰਹਿ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਮੰਗਲਵਾਰ ਨੂੰ ਦੁਪਹਿਰ 2:38 ਵਜੇ ਉਡਾਣ ਭਰੇਗਾ। ਇਸ ਮਿਸ਼ਨ ‘ਤੇ 450 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਮਿਸ਼ਨ ਦਾ ਮਕਸਦ ਭਾਰਤ ਦੇ ਮੰਗਲ ਗ੍ਰਹਿ ਦੇ ਆਰਬਿਟ ਵਿਚ ਸੈਟੇਲਾਈਟ ਭੇਜਣ ਨਾਲ ਜੁੜੀ ਤਕਨੀਕੀ ਸਮਰਥਾ ਜ਼ਾਹਿਰ ਕਰਨਾ ਹੈ। ਇਸ ਤੋਂ ਇਲਾਵਾ ਮੰਗਲ ‘ਤੇ ਜੀਵਨ ਦੇ ਨਿਸ਼ਾਨ ਲੱਭਣ, ਤਸਵੀਰਾਂ ਲੈਣ ਤੇ ਉਸ ਦੇ ਵਾਤਾਵਰਣ ਦੀ ਖੋਜ ਕਰਨਾ ਹੈ। ਇਹ ਲਗਪਗ ਦਸ ਮਹੀਨਿਆਂ ਤੱਕ ਪੁਲਾੜ ਵਿਚ ਰਹੇਗਾ।

Send this to a friend