ਅਹਿਮਦਾਬਾਦ, 4 ਨਵੰਬਰ (ਵਿਸ਼ਵ ਵਾਰਤਾ)-ਬਲਾਤਕਾਰ ਦੇ ਦੋਸ਼ੀ ਆਸਾਰਾਮ ਦੇ ਬਾਰੇ ਵਿਚ ਨਵਾਂ ਖੁਲਾਸਾ ਹੋਇਆ ਹੈ। ਉਨ੍ਹਾਂ ਦੇ ਸਾਬਕਾ ਚੇਲੇ ਰਾਹੁਲ ਸਚਾਨ ਨੇ ਦੱਸਿਆ ਕਿ ਆਸਾਰਾਮ ਲੜਕੀਆਂ ਦੇ ਦੋ ਸਮੂਹਾਂ ਵਿਚਕਾਰ ਰੱਸਾਕਸੀ ਦੀ ਪ੍ਰਤੀਯੋਗਤਾ ਕਰਵਾਉਂਦਾ ਸੀ। ਚੇਲੇ ਨੇ ਦੱਸਿਆ ਕਿ ਜਿਹੜਾ ਇਸ ਪ੍ਰਤੀਯੋਗਤਾ ਨੂੰ ਜਿੱਤਦਾ ਸੀ, ਉਸ ਨੂੰ ਸਰੀਰਕ ਸ਼ੋਸ਼ਣ ਲਈ ਚੁਣਿਆ ਜਾਂਦਾ ਸੀ। ਉਨ੍ਹਾਂ ਦੇ ਚੇਲੇ ਨੇ ਇਹ ਬਿਆਨ ਦਰਜ ਕਰਵਾਇਆ ਹੈ, ਜੋ ਆਸਾਰਾਮ ਦੇ ਅਹਿਮਦਾਬਾਦ ਸਥਿਤ ਆਸ਼ਰਮ ਵਿਚ ਕਈ ਸਾਲ ਰਹਿ ਚੁੱਕਾ ਸੀ। ਸਚਾਨ ਮੁਤਾਬਕ ਆਸਾਰਾਮ ਲੜਕੀਆਂ ਦੀਆਂ ਦੋ ਟੀਮਾਂ ਬਣਾਉਂਦਾ ਸੀ। ਇਕ ਟੀਮ ਵਿਚ ਸਲਿਮ ਅਤੇ ਦੂਜੀ ਟੀਮ ਵਿਚ ਸਰੀਰਕ ਰੂਪ ਤੋਂ ਮਜ਼ਬੂਤ ਲੜਕੀਆਂ ਨੂੰ ਸ਼ਾਮਲ ਕੀਤਾ ਜਾਂਦਾ ਸੀ। ਨਿਸ਼ਚਿਤ ਰੂਪ ਨਾਲ ਦੂਜੀ ਟੀਮ ਪ੍ਰਤੀਯੋਗਿਤਾ ਜਿੱਤ ਜਾਂਦੀ ਸੀ। ਆਸਾਰਾਮ ਜਿੱਤਣ ਵਾਲੀ ਟੀਮ ਦੀਆਂ ਲੜਕੀਆਂ ਨੂੰ ਮਿਲਦਾ ਸੀ। ਉਨ੍ਹਾਂ ਦੱਸਿਆ ਕਿ ਆਸਾਰਾਮ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਸਚਾਨ ਮੁਤਾਬਕ ਆਸਾਰਾਮ ਲੜਕੀਆਂ ਨੂੰ ਆਪਣੇ ਵੱਲ ਆਕਰਸ਼ਕ ਕਰ ਲੈਂਦਾ ਸੀ।