Skip to content
Independent perspectives. Global stories.
BREAKING

‘ਮੇਲਾ ਗੁਰੂ ਕੀ ਢਾਬ ਮੌਕੇ ਸੁਖਬੀਰ ਸਿੰਘ ਬਾਦਲ ਸੰਗਤਾਂ ਨੂੰ ਸੰਬੋਧਨ ਕਰਨਗੇ’ : ਮਨਤਾਰ ਸਿੰਘ ਬਰਾੜ

Share this story

ਜੈਤੋ, 12 ਸਤੰਬਰ (ਸਤਵਿੰਦਰਪਾਲ ਸਿੰਘ ਸੱਤੀ)- ਦੀਪਕ ਜੈਤੋਈ ਮੰਚ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਸਾਹਿਤਕ ਸਮਾਗਮ ਸਬੰਧੀ ਇੱਕ ਸੰਖੇਪ ਇਕੱਤਰਤਾ ਪ੍ਰਧਾਨ ਗੁਰਦੀਪ ਸ਼ਰਮਾ ਚੈਨਾ ਦੀ ਅਗਵਾਈ ਹੇਠ ਹੋਈ। ਇਕੱਤਰਤਾ ਵਿਚ ਇਹ ਤੈਅ ਹੋਇਆ ਕਿ ਇਸ ਵਾਰ ਦਾ ਸਹਿਤਕ ਸਮਾਗਮ ਸਥਾਨਕ ਸਾਹਿਤ ਸਦਨ ਬਠਿੰਡਾ ਰੋਡ ਵਿਖੇ ਕਰਵਾਇਆ ਜਾਵੇਗਾ। ਮੰਚ ਦੇ ਸ੍ਰਪਰਸਤ ਉੱਘੇ ਸਮਾਜ ਸੇਵੀ ਜਨਾਬ ਤਰਸੇਮ ਸਿੰਘ ਨਰੂਲਾ ਨੇ ਦੱਸਿਆ ਇਸ ਮੌਕੇ ਭੁਪਿੰਦਰ ਜੈਤੋ ਵਲੋਂ ਅਨੁਵਾਦ ਕੀਤੀ ਪੁਸਤਕ ‘ਓਸ਼ੋ ਦੀਆਂ ਪ੍ਰੇਰਕ ਕਥਾਵਾਂ’ ਜਾਰੀ ਕੀਤੀ ਜਾਵੇਗੀ। ਇਸ ਕਿਤਾਬ ਦਾ ਪਰਚਾ ਵੀ ਤਰਸੇਮ ਸਿੰਘ ਨਰੂਲਾ ਵਲੋਂ ਪੜ੍ਹਿਆ ਜਾਵੇਗਾ। ਇਸ ਮੌਕੇ ਉੱਘੇ ਰੰਗ-ਕਰਮੀ ਤਿਰਲੋਕੀ ਵਰਮਾ, ਕਵੀ ਜੱਸ ਬਠਿੰਡਾ, ਸੁਰਿੰਦਰਪਾਲ ਸ਼ਰਮਾ, ਜਨਕ ਲਹਿਰੀ, ਦਰਸ਼ਨ ਸਿੰਘ ਦਰਸ਼ਨ, ਸੁਰੇਸ਼ ਸ਼ਰਮਾ, ਸਤਵਿੰਦਰ ਸੱਤੀ ਆਦਿ ਹਾਜਰ ਸਨ।

WRITTEN BY