Skip to content
Independent perspectives. Global stories.
BREAKING

ਠੀਕਰੀ ਪਹਿਰਾ ਦੇ ਰਹੇ ਵਿਅਕਤੀਆਂ ਉਪਰ ਚੜ੍ਹੀ ਪਿਕਅਪ ਗੱਡੀ- 1 ਮੌਤ

Share this story

ਲਹਿਰਾਗਾਗਾ, 12 ਸਤੰਬਰ (ਕੁਲਵੰਤ ਸਿੰਘ ਦੇਹਲਾ)- ਪਿੰਡ ਘੋੜੇਨਬ ਵਿਖੇ ਲੰਘੀ ਰਾਤ ਠੀਕਰੀ ਪਹਿਰਾ ਦੇ ਰਹੇ ਵਿਅਕਤੀਆਂ ਨੂੰ ਪਿਕਅਪ ਗਡੀ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਇਕ ਵਿਅਕਤੀ ਦੀ ਮੌਤ ‘ਤੇ ਤਿੰਨ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ ? ਇਹ ਘਟਨਾ ਐਤਵਾਰ ਦੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਪਿੰਡ ਘੋੜੇਨਬ ਵਿਖੇ ਅਨਾਜ ਮੰਡੀ ਕੋਲ ਪਿੰਡ ਦੇ ਬਸ ਸਟੈਂਡ ਕੋਲ ਪਹਿਰਾ ਦੇ ਰਹੇ ਪਿੰਡ ਦੇ ਕੁਝ ਵਿਅਕਤੀ ਕੌਹਰੀਆਂ ਸਾਈਡ ਤੋਂ ਆਉਂਦੀ ਇਕ ਪਿਕਅਪ ਗਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈ ਰਹੇ ਸੀ ਤਾਂ ਪਿੰਡ ਖੰਡੇਬਾਦ ਵਾਲੀ ਸਾਈਡ ਤੋਂ ਆ ਰਹੀ ਇਕ ਹੋਰ ਪਿਕਅਪ ਗਡੀ ਜਿਸ ਵਿਚ ਦੋ ਮਝਾਂ ਸਨ ਨੂੰ ਜਦੋਂ ਪਹਿਰੇਦਾਰਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਪਿਕਅਪ ਦੇ ਡਰਾਈਵਰ ਨੇ ਪਹਿਲਾਂ ਤੋਂ ਖੜ੍ਹੀ ਪਿਕਅਪ ਗਡੀ ਵਿਚ ਟਕਰ ਮਾਰ ਦਿਤੀ ਅਤੇ ਮਝਾਂ ਦੀ ਭਰੀ ਪਿਕਅਪ ਗਡੀ ਮੌਕੇ ‘ਤੇ ਹੀ ਪਲਟ ਗਈ ਜਿਸ ਕਾਰਨ ਪਹਿਰਾ ਦੇ ਰਹੇ ਵਿਅਕਤੀ ਹਰਮੇਸ਼ ਸ਼ਰਮਾ (32) ਪੁਤਰ ਪ੍ਰਕਾਸ਼ ਚੰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕੁਲਦੀਪ ਸਿੰਘ ਪੁਤਰ ਮਘਰ ਸਿੰਘ, ਅਮਰੀਕ ਸਿੰਘ ਪੁਤਰ ਲਾਭ ਸਿੰਘ, ਗੁਰਪਿਆਰ ਸਿੰਘ ਪੁਤਰ ਜ਼ੋਰਾ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪ੍ਰਾਇਮਰੀ ਹੈਲਥ ਸੈਂਟਰ ਕੌਹਰੀਆਂ ਵਿਖੇ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਭੇਜ ਦਿਤਾ ਹੈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਿਸਾਂ ਨੂੰ ਸਾਪ ਦਿਤੀ ਹੈ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਸਨੇਹੀ ਨੇ ਦਸਿਆ ਹੈ ਕਿ ਸਹਾਇਕ ਥਾਣੇਦਾਰ ਹਰਬੰਸ ਸਿੰਘ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਪਿਕਅਪ ਗਡੀ ਦੇ ਡਰਾਈਵਰ ਗੁਰਤੇਜ ਸਿੰਘ ਪੁਤਰ ਅਜੈਬ ਸਿੰਘ ਪਿੰਡ ਸਮੂਰਾ ਥਾਣਾ ਦਿੜ੍ਹਬਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

WRITTEN BY