ਸਮਾਣਾ, 9 ਸਤੰਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਪਿੰਡ ਦੌਦੜਾ ਵਿਖੇ ਪਿੰਡ ਦੇ ਨੌਜਵਾਨਾ ਵਲੋਂ ਖੂਨ ਦਾਨ ਅੱਖਾਂ ਦਾ ਚੈਕਅਪ ਅਤੇ ਖੂਨ ਟੈਸ਼ਟ ਕਰਨ ਸਬੰਧੀ ਕੈਂਪ ਆਯੋਜਤ ਕੀਤਾ ਗਿਆ ਜਿਸ ਦੋਰਾਨ 54 ਯੂਨਿਟ ਖੂਨ ਇਕਤਰ ਕੀਤਾ ਗਿਆ 150 ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਅਤੇ 60 ਵਿਅਕਤੀਆਂ ਦਾ ਖੂਨ ਦੇ ਟੈਸ਼ਟ ਬਿਤਕੁਲ ਮੁਫਤ ਕੀਤ ਗਏ। ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਜੋਤੀ ਤਿਵਾਰੀ, ਜਗਦੇਵ ਸਿੰਘ ਬੱਗਾ ਸਮਾਜ ਸੇਵੀ, ਹੰਸ ਰਾਜ ਮਿੱਤਲ ਸਮਾਜ ਸੇਵੀ ਅਤੇ ਸਤਨਾਮ ਸਿੰਘ ਨੇ ਸ਼ਿਰਕਤ ਕੀਤੀ। ਇਸ ਮੋਕੇ ਜਰੁਰਤ ਮੰਦ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੋਕੇ ਕੈਂਪ ਆਗੂਆਂ ਦੱਸਿਆ ਕਿ ਪਿੰਡ ਦੇ ਨੋਜਵਾਨ ਲੜਕੀਆਂ ਵਲੋਂ ਪਹਿਲਾਂ ਵੀ ਕਈ ਸਮਾਜ ਸੇਵੀ ਕੰਮਾਂ ਤੋਂ ਇਲਾਵਾ ਲੋਕ ਭਲਾਈ ਦੇ ਕੰਮ ਕੀਤੇ ਗਏ ਹਨ ਅਤੇ ਅੱਜ ਪਿੰਡ ਚ ਖੂਨ ਦਾਨ, ਅੱਖਾਂ ਦਾ ਚੈਕਅਪ ਕਰਨ ਅਤੇ ਖੂਨ ਟੈਸ਼ਟ ਕਰਨ ਸਬੰਧੀ ਫਰੀ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਚ ਰਜਿੰਦਰਾ ਹਸਪਤਾਲ ਤੋਂ ਬਲਡ ਬੈਂਕ ਦੀ ਟੀਮ ਅੱਖਾਂ ਦਾ ਚੈਕਅਪ ਕਰਨ ਲਈ ਕੱਕੜ ਆਈ ਹਸਪਤਾਲ ਤੋਂ ਡਾ. ਅਤੁਲ ਕੱਕੜ ਆਪਣੀ ਟੀਮ ਨਾਲ ਪੁਜੇ ਹੋਏ ਸਨ ਅਤੇ ਖੂਨ ਟੈਸ਼ਟ ਕਰਨ ਲਈ ਸਟਾਰ ਲੈਬਾਰਟਰੀ ਵਲੋਂ ਟੀਮ ਪੁਜੀ ਹੋਈ ਜਿਹਨਾ ਵਲੋਂ ਇਹ ਸੇਵਾ ਬਿਲਕੁਲ ਫ੍ਰੀ ਨਿਭਾਈ ਗਈ ਇਸ ਮੋਕੇ ਵਿੱਕੀ ਕੋਟਲੀ, ਸੁਖਦੇਵ ਫੋਜੀ, ਪਿਰਥੀ ਸਿੰਘ, ਗੁਰਦੀਪ ਸਿੰਘ, ਡਾ. ਸਿਕੰਦਰ ਸਿੰਘ, ਈਸ਼ਵਰ ਸਿੰਘ, ਨਿਰਭੈਅ ਸਿੰਘ ਅਤੇ ਪਿੰਡ ਦੋਦੜਾ ਦੇ ਸਰਪੰਚ ਲਖਵੀਰ ਸਿੰਘ ਅਤੇ ਪਿੰਡ ਸਹਿਜਪਰਾ ਦੇ ਸਰਪੰਚ ਸਤਨਾਮ ਸਿੰਘ, ਰਣਧੀਰ ਸਿੰਘ ਪਿੰਡ ਮਵੀ ਕਲਾਂ, ਗੁਰਸੰਤ ਸਿੰਘ ਸਮਾਜ ਸੇਵੀ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਬਲਜੀਤ ਸਿੰਘ ਦੌਦੜਾ, ਜਤਿੰਦਰ ਸਿੰਘ, ਨਾਨਕ ਸਿੰਘ, ਬਬਲਾ, ਗੁਰਤੇਜ ਸਿੰਘ ਧਾਲੀਵਾਲ, ਜਗਤਾਰ ਸਿੰਘ, ਲਖਵੀਰ ਸਿੰਘ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਦਲਬੀਰ ਸਿੰਘ ਆਦਿ ਮੋਜੂਦ ਸਨ।
ਇੱਕ ਮਹੀਨੇ ਬਾਅਦ ਪੁਰਾਣੀਆਂ ਦੀ ਥਾਂ ਨਵੀਆਂ ਬੱਸਾਂ ਚਲਾ ਦਿੱਤੀਆਂ ਜਾਣਗੀਆਂ : ਰਘਵੀਰ ਸਿੰਘ



