Skip to content
Independent perspectives. Global stories.
BREAKING

ਲੋਹੇ ਦੇ ਖਪਰੇ ਨਾਲ ਕਲਯੁਗੀ ਪੁੱਤ ਨੇ ਆਪਣੇ ਪਿਉ ਦਾ ਕੀਤਾ ਕਤਲ

Share this story

ਧੂਰੀ, 8 ਸਤੰਬਰ (ਸੰਜੀਵ ਸਿੰਗਲਾ)- ਧੂਰੀ ਦੇ ਨਜ਼ਦੀਕ ਪਿੰਡ ਬਰਡਵਾਲ ਦੇ ਰੇਹੀਣ ਵਾਲੇ ਕਿਸਾਨ ਅਮਰੀਕ ਸਿੰਘ ਪੁਤਰ ਹਰਚਰਨ ਸਿੰਘ ਭੂਰਾ ਜਿਸ ਦੀ ਉਮਰ 55 ਸਾਲ ਦੀ ਸੀ ਰਾਤ ਨੂੰ ਰੋਟੀ ਖਾਣ ਤੋਂ ਬਾਦ ਬਾਹਰ ਬੇੜੇ ਚ ਆਪਣੀ ਮੈਂਸ ਜਿਸ ਦੇ ਬਚਾ ਹੋਣ ਵਾਲਾ ਸੀ ਕੋਲ ਸੂਤਾ ਪਿਆ ਸੀ ਦੇ ਇਕਲੋਤੇ ਪੁਤ ਰਾਜਿੰਦਰ ਉਰਫ ਰਾਜੂ ਨੇ ਆਪਣੇ ਪਿਉ ਦਾ ਰਾਤ ਨੂੰ ਸੁਤੇ ਪਏ ਦਾ ਲੋਹੇ ਦੇ ਖਪਰ ਨਾਲ ਕਤਲ ਕਰਕੇ ਉਸ ਦੀ ਲਾਸ਼ ਆਪਣੇ ਘਰ ਦੇ ਪਿਛਲੇ ਪਾਸੇ ਖੇਤ ਵਿਚ ਸੁਟ ਦਿਤੀ। ਪਿੰਡ ਦੇ ਲੋਕਾਂ ਨੇ ਦਸਿਆ ਕਿ ਰਾਜਿੰਦਰ ਉਰਫ ਰਾਜ ਜੋ ਕੀਂ ਦਿਮਾਗੀ ਤੋਰ ਤੇ ਥੋੜ ਸਿਦਰਾ ਹੈ ਜਿਸ ਦੀ ਉਮਰ 28 ਕੂ ਸਾਲ ਦੀ ਹੋਵੇਗ਼ੀ ਜੋ ਕੀਂ ਹਲੇ ਕੁਵਾਰਾ ਹੀ ਹੈ ਉਸ ਦਾ ਆਪਣੇ ਪਿਉ ਨਾਲ ਉਸ ਦਾ ਵਿਆਹ ਨਾ ਹੋਣ ਕਾਰਣ ਝਗੜਾ ਰਹਿਦਾ ਸੀ ਉਸ ਦਾ ਕਹਿਣਾ ਸੀ ਕੀਂ ਮੇਰਾ ਪਿਉ ਮੇਰਾ ਵਿਆਹ ਨਹੀਂ ਕਰਦਾ ਜਦਕਿ ਦਿਮਾਗੀ ਤੋਰ ਤੇ ਸਿਦਰਾ ਹੋਣ ਕਾਰਨ ਉਸ ਦਾ ਵਿਆਹ ਨਹੀਂ ਹੁੰਦਾ ਸੀ। ਇਸ ਕਤਲ ਵਾਰੇ ਥਾਨਾਂ ਸਦਰ ਦੇ ਮੁਖੀ ਪਰਮਿੰਦਰ ਸਿੰਘ ਨੇ ਦਸਿਆ ਕਿ ਅਮਰੀਕ ਸਿੰਘ ਦੇ ਪਿਤਾ ਹਰਚਰਨ ਸਿੰਘ ਨੇ ਦਸਿਆ ਕਿ ਆਪਸੀ ਘਰੇਲੂ ਝਗੜਾ ਹੋਣ ਕਾਰਣ ਉਸਦੇ ਪੋਤੇ ਨੇ ਆਪਣੇ ਬਾਪ ਦਾ ਕਤਲ ਕਰਕੇ ਉਸ ਦੀ ਲਾਸ਼ ਚੁਕ ਕੇ ਖੇਤ ਵਿਚ ਸੁਟ ਕੇ ਘਰੋਂ ਭਜ ਗਿਆ ਰਾਜਿੰਦਰ ਉਰਫ ਰਾਜੂ ਦੇ ਖਿਲਾਫ ਹਰਚਰਨ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮੁਕਦਮਾ ਨੰਬਰ 149 ਦਰਜ ਕਰ ਦਿਤਾ ਹੈ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

WRITTEN BY