ਕਾਦੀਆਂ, 8 ਸਤੰਬਰ (ਅਬਦੁਲ ਸਲਾਮ ਤਾਰੀ)- ਕਰਨਾਟਕਾ ਦੇ ਸ਼ਹਿਰ ਬੈਂਗਲੋਰ ਵਿਚ ਓਘੀ ਪਤਰਕਾਰ ਲੋਕ ਹਕਾਂ ਦਲਤਾਂ ਆਦੀ ਵਾਸੀਆਂ ਦੇ ਹਕ ਵਿਚ ਸਰਗਰਮ ਆਗੂ ਭੂਮਿਕਾ ਨਿਭਾ ਰਹੀ ਬੁਜਰਗ ਪਤਰਕਾਰ ਗੋਰੀ ਲੰਕੇਸ਼ ਦਾ ਗੁਡਿਆਂ ਵੱਲੋਂ ਗੋਲੀਆਂ ਮਾਰ ਕਿ ਕਤਲ ਕਰਨ ਦੇ ਖਿਲਾਫ ਰੌਸ਼ ਪ੍ਰਗਟ ਕਰਨ ਲਈ ਅਜ ਕਿਸਾਨ ਮਜਦੂਰ , ਮੁਲਾਜਮ, ਤਰਕਸ਼ੀਲ ਆਗੂਆਂ ਅਤੇ ਕਾਰਕੁਨਾਂ ਨੇ ਇਕਠੇ ਹੋ ਕਿ ਸ਼ਰਧਾਂਜਲੀ ਅਤੇ ਰੋਸ਼ ਪ੍ਰਗਟ ਕੀਤਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜ ਦੇਸ਼ ਦੇ ਹਾਲਾਤ ਬੇਹਦ ਖਤਰਨਾਕ ਦੋਰ ਵਿਚ ਹਨ ਅਜ ਫਿਰਕੂ ਹਾਕਮਾਂ ਵਲੋਂ ਹਰ ਵਿਰੋਧ ਅਤੇ ਅਸਿਹਮੀ ਦੀ ਆਵਾਜ ਨੂੰ ਕੁਚਲਨ ਲਈ ਉਨ੍ਹਾਂ ਓਤੇ ਹਮਲੇ ਕਰਨਾਂ ਕਤਲ ਕਰਨਾਂ ਸਮਾਜਿਕ ਤੌਰ ਤੇ ਜਲੀਲ ਕਰਨ ਵਰਗੇ ਹਥਕੰਡੇ ਅਪਣਾਏ ਜਾ ਰਹੇ ਹਨ। ਜਿਸ ਦੇ ਤਹਿਤ ਦੇਸ਼ ਚ ਵਸਦੀਆ ਧਾਰਮਿਕ ਘਟ ਗਿਣਤੀਆਂ ਅਡ ਅਡ ਕੋਮਾਂ ਤਰਕਸ਼ੀਲਾਂ ਅਤੇ ਹੋਰ ਲੋਕ ਹਕਾਂ ਤੇ ਜਮਹੂਰੀ ਕਾਰਕੁਨਾਂ ਨੂੰ ਖਾਸ ਤੋਰ ਤੇ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਪਿਛਲੇ ਸਮੇਂ ਵਿਚ ਪ੍ਰੋਫੈਸਰ, ਗੋਬਿੰਦ ਪਨਸਾਰੇ ਅਤੇ ਨਰਿੰਦਰ ਦਾ ਕਤਲ ਕੀਤਾ ਗਿਆ ਜਿਹਨਾਂ ਦੇ ਕਾਤਲਾਂ ਨੂੰ ਕੋਈ ਸਜਾ ਨਹੀਂ ਦਿਤੀ ਗਈ ਇਸ ਕਰ ਕਿ ਅਸੀ ਲੋਕਾਂ ਨੂੰ ਸਦਾ ਦਿੰਦੇ ਹਾਂ ਕਿ ਇਹਨਾਂ ਹਾਲਾਤਾਂ ਨੂੰ ਸਮਝੋ ਆਪਣਾ ਏਕਾ ਮਜਬੂਤ ਕਰੋ ਅਥੇ ਵਧ ਰਹੇ ਫਾਸੀ ਵਾਦੀ ਖਿਲਾਫ ਜਨਤਾ ਨੂੰ ਲਾਮਬੰਦ ਕਰੋ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਕਿ ਸਖਤ ਸਜਾ ਦਿਤੀ ਜਾਵੇ। ਇਸ ਮੌਕੇ ਜਗਤਾਰ ਸਿੰਘ ਖੁੰਡਾ, ਬਲਦੇਵ ਸਿੰਘ ਕਾਦੀਆਂ ਦੀਵਾਨ ਸਿੰਘ, ਪਿਆਰਾ ਸਿੰਘ, ਡਾ. ਅਸ਼ੋਕ ਭਾਰਤੀ ਅਜੀਤ ਸਿੰਘ ਨੇ ਸੰਬੋਧਨ ਕੀਤਾ।
ਪੱਤਰਕਾਰ ਗੋਰੀ ਲੰਕੇਸ਼ ਦੇ ਕਤਲ ਵਿਰੁੱਧ ਕਾਦੀਆਂ ’ਚ ਰੋਸ ਪ੍ਰਗਟਾਵਾ



