Skip to content
Independent perspectives. Global stories.
BREAKING

ਕਰਜ਼ੱਈ ਕਿਸਾਨਾਂ ਨੂੰ ਬੈਂਕਾਂ ਵੱਲੋਂ ਭੇਜੇ ਨੋਟਿਸਾਂ ਦਾ ‘ਆਪ’ ਵੱਲੋਂ ਵਿਰੋਧ

Share this story

ਤਲਵੰਡੀ ਸਾਬੋ, 8 ਸਤੰਬਰ (ਰਾਮ ਰੇਸ਼ਮ ਨਥੇਹਾ)- ਪਿਛਲੇ ਦਿਨੀ ਬੈਂਕਾਂ ਵਲੋਂ ਕਿਸਾਨਾਂ ਨੂੰ ਭੇਜੇ ਨੋਟਿਸਾਂ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕ ਹਲਕਾ ਤਲਵੰਡੀ ਸਾਬੋ ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਨਾਲ ਸ਼ਰੇਆਮ ਧਕਾ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿਤਾ ਸੀ ਕਿ ਉਹਨਾਂ ਦਾ ਪੂਰਾ ਕਰਜਾ ਮੁਆਫ ਹੋਵੇਗਾ ਤੇ ਕਿਸਾਨ ਨੂੰ ਕਿਸ਼ਤਾਂ ਭਰਨ ਦੀ ਲੋੜ ਨਹੀਂ ਤੇ ਅਗੇ ਤੋਂ ਕਿਸੇ ਕਿਸਾਨ ਦੀ ਕੁਰਕੀ ਨਹੀਂ ਹੋਵੇਗੀ।ਪੰਜਾਬ ਦੇ ਕਿਸਾਨਾਂ ਨੇ ਕੈਪਟਨ ਸਾਹਿਬ ਤੇ ਭਰੋਸਾ ਕੀਤਾ ਤੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਤੇ ਸੂਬੇ ਚ ਕਾਂਗਰਸ ਦੀ ਸਰਕਰ ਇਹ ਸੋਚ ਕੇ ਬਣਾ ਦਿਤੀ ਸ਼ਾਇਦ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਭਲਾ ਹੋਜੇ ਵਰਨਾਂ ਪੰਜਾਬੀ ਲੋਕ 84 ਦੇ ਸਿਤਮ ਨੂੰ ਹਾਲੇ ਤਕ ਭੁਲੇ ਨਹੀਂ।ਪ੍ਰੋਫੈਸਰ ਕੌਰ ਨੇ ਕਿਹਾ ਕੇ ਬੈਂਕਾਂ ਦੇ ਨੋਟਿਸਾਂ ਦੀ ਅਸਲੀ ਕਸੂਰਵਾਰ ਮੌਜੂਦਾ ਕਾਂਗਰਸ ਸਰਕਾਰ ਹੈ। ਓਹਨਾਂ ਚੇਤੇ ਕਰਵਾਇਆ ਕੇ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਤੋਂ ਕਰਜ਼ਾ ਮੁਆਫੀ ਦੇ ਫਾਰਮ ਵੀ ਭਰਵਾਏ ਸੀ ਜੇ ਲੋੜ ਪਈ ਤਾਂ ਕਿਸਾਨਾਂ ਦੀ ਮਦਦ ਲਈ ਇਸ ਧੋਖੇਬਾਜ਼ੀ ਲਈ ਕੋਰਟ ਵੀ ਜਾਵਾਂਗੇ। ਪ੍ਰੋਫੈਸਰ ਬਲਜਿੰਦਰ ਕੌਰ ਨੇ ਅਗੇ ਕਿਹਾ ਕੇ ਕੈਪਟਨ ਸਾਹਿਬ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ, ਕੈਪਟਨ ਸਾਹਿਬ ਨਾ ਤਾਂ ਕਿਸਾਨਾਂ ਲਈ ਕੁਝ ਕਰ ਸਕੇ ਹਨ ਤੇ ਨਾ ਹੀ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਟੈਕਸ ਚ ਛੋਟ ਦੇ ਕੇ ਪੰਜਾਬ ਦੀ ਸਨਅਤ ਨੂੰ ਤਬਾਹ ਕਰਨ ਦੇ ਖ਼ਿਲਾਫ਼ ਕੋਈ ਪ?ਭਾਵਸ਼ਾਲੀ ਕਦਮ ਚੁਕ ਸਕੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲਾ ਵੀ ਸਭ ਡਰਾਮਾ ਹੈ।ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੀ ਗਲ ਜਾਰੀ ਰਖਦਿਆਂ ਕਿਹਾ ਕੇ ਹੁਣ ਲੋਕਾਂ ਨੂੰ ਪਤਾ ਲਗ ਗਿਆ ਹੈ ਕਿ ਕੌਨ ਓਹਨਾ ਦਾ ਹਿਤੈਸ਼ੀ ਹੈ।ਓਹਨਾ ਕਿਸਾਨਾਂ ਤੇ ਮਜ਼ਦੂਰਾਂ ਲਈ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੇ ਉਦਮ ਬਾਰੇ ਦਸਦਿਆਂ ਕਿਹਾ ਕੇ ਆਮ ਆਦਮੀ ਪਾਰਟੀ ਨੇ ਂ੍ਰ9 ਭਰਾਵਾਂ ਦੀ ਸਹਾਇਤਾ ਨਾਲ ਪੰਜਾਬ ਦੇ ਕਿਸਾਨਾਂ ਲਈ ਪੈਨਸ਼ਨ ਸਕੀਮ ਤੇ ਮਾਲੀ ਸਹਾਇਤਾ ਸ਼ੁਰੂ ਕੀਤੀ ਗਈ ਹੈ ਜੋ ਕਿ ਜ਼ਰੂਰਤ ਮੰਦ ਕਿਸਾਨਾਂ ਨੂੰ ਅਗਲੇ 5 ਸਾਲ ਤਕ ਦਿਤੀ ਜਾਵੇਗੀ ਤਾਂ ਕਿ 2022 ਚ ਜਦੋਂ ਪੰਜਾਬ ਵਿਚ ਆਮ ਲੋਕਾਂ ਦੀ ਆਪਣੀ ਸਰਕਾਰ ਬਣੇਗੀ ਤਾਂ ਅਸੀਂ ਕਿਸਾਨਾਂ ਦੀ ਬਾਂਹ ਫੜਾਂਗੇ। ਓਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਖੁਦਕੁਸ਼ੀਆਂ ਦਾ ਰਾਹ ਛਡ ਕੇ ਸੰਘਰਸ਼ ਦੇ ਰਾਹ ਅਖਤਿਆਰ ਕਰੋ ਤੇ ਰਲ ਕੇ ਇਸ ਕਿਸਾਨ ਵਿਰੋਧੀ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰੀਏ। ਇਸ ਮੌਕੇ ਉਨ੍ਹਾਂ ਨਾਲ ਕਾਫੀ ਗਿਣਤੀ ਚ ਵਰਕਰਾਂ ਤੋਂ ਇਲਾਵਾ ਗੁਰਦੀਪ ਮਾਨ ਨਿਜੀ ਸਕਤਰ, ਮੈਡਮ ਜਸਵੀਰ ਕੌਰ, ਸਤਿੰਦਰ ਸਿੰਘ ਐਡਵੋਕੇਟ, ਗੁਰਪ੍ਰੀਤ ਕੌਰ, ਵੀਰਪਾਲ ਕੌਰ, ਅਮਰਦੀਪ ਸਿੰਘ ਡਿਖ, ਨਛਤਰ ਸਿੰਘ ਸਰਪੰਚ ਆਦਿ ਹਾਜ਼ਰ ਸਨ।

WRITTEN BY