ਮੋਰਿੰਡਾ, 7 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਸ਼੍ਰੀ ਸੱਤਿਆਂ ਨਰਾਇਣ ਮੰਦਿਰ ਕਮੇਟੀ ਮਟੋਰ ਸੈਕਟਰ 70 ਮੋਹਾਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੇਅਰਮੈਨ ਪ੍ਰਦੀਪ ਬੈਦਵਾਨ, ਪ੍ਰਧਾਨ ਰਾਕੇਸ਼ ਬਾਂਸਲ ਅਤੇ ਚੇਤੰਨ ਬਾਂਸਲ ਪ੍ਰਧਾਨ ਮਹਿਲਾ ਮੰਡਲ ਜ਼ਿਲ੍ਹਾ ਮੋਹਾਲੀ ਆਦਿ ਸ਼ਰਧਾਲੂਆਂ ਵੱਲੋ ਨਜ਼ਦੀਕੀ ਪਿੰਡ ਕਜੌਲੀ ਵਿੱਚੋਂ ¦ਘਦੀ ਸਰਹਿੰਦ-ਭਾਖੜਾ ਨਹਿਰ ’ਚ ਗਣਪਤੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ ਗਈ। ਇਸ ਸਬੰਧੀ ਯੂਥ ਆਗੂ ਅਜੇ ਕੁਮਾਰ ਰਿੰਕੂ ਨੇ ਦੱਸਿਆ ਕਿ ਇਸ ਤੋ ਪਹਿਲਾਂ 10 ਦਿਨਾਂ ਤੋ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਗਈ ਉਪਰੰਤ ਭਾਖੜਾ ਨਹਿਰ ’ਚ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ ਗਈ। ਮੂਰਤੀ ਵਿਸਜਰਨ ਕਰਨ ਆਏ ਸ਼ਰਧਾਲੂਆਂ ਦਾ ਮੋਰਿੰਡਾ ਪਹੁੰਚਣ ’ਤੇ ਵਿਜੇ ਕੁਮਾਰ ਟਿੰਕੂ ਪ੍ਰਧਾਨ ਜ਼ਿਲ੍ਹਾ ਕਾਗਰਸ ਕਮੇਟੀ ਰੂਪਨਗਰ ਦੀ ਅਗਵਾਈ ’ਚ ਸ਼ਹਿਰ ਨਿਵਾਸੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਾਮਪਾਲ ਥੰਮਣ, ਚਰਨਜੀਤ ਚੰਨੀ ਡੇਅਰੀ,ਰਾਜੇਸ਼ ਗੁਪਤਾ,ਬਿਕ੍ਰਮ ਬੱਤਾ,ਸ਼ੁਦੇਸ ਸ਼ਰਮਾ,ਮਾਸਟਰ ਕ੍ਰਿਸ਼ਨ ਅਵਤਾਰ ਕੌੜਾ ਅਤੇ ਮਹਾਵੀਰ ਅਨੰਦ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।
ਸਰਹਿੰਦ-ਭਾਖੜਾ ਨਹਿਰ ’ਚ ਗਣਪਤੀ ਵਿਸਰਜਨ ਕਰਨ ਆਏ ਸ਼ਰਧਾਲੂਆਂ ਦਾ ਵਿਜੇ ਕੁਮਾਰ ਟਿੰਕੂ ਨੇ ਕੀਤਾ ਭਰਵਾਂ ਸਵਾਗਤ



