Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ

Share this story

ਸੰਗਰੂਰ, 7 ਸਤੰਬਰ (ਸੰਜੀਵ ਸਿੰਗਲਾ, ਹਿਮਾਂਸ਼ੂ)- ਪੰਜਾਬ ਵਿਧਾਨ ਸਭਾ ਵਲੋਂ ਖੇਤੀ ਕਰਜ਼ਿਆਂ ਤੇ ਹੋਰ ਕਾਰਨਾਂ ਕਰਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਕੀਤੇ ਜਾ ਸਕਣ ਵਾਲੇ ਢੁਕਵੇਂ ਹਲ ਸਬੰਧੀ ਗਠਿਤ ਪੰਜ ਮੈਂਬਰੀ ਕਮੇਟੀ ਵਲੋਂ ਅਜ ਕਮੇਟੀ ਚੇਅਰਮੈਨ ਅਤੇ ਵਿਧਾਇਕ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਦੇ ਵਖ-ਵਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਵੇਰਵੇ ਇਕਠੇ ਕੀਤੇ। ਇਸ ਟੀਮ ਵਲੋਂ ਪਿੰਡ ਉਭਾਵਾਲ, ਕੌਹਰੀਆਂ, ਹਰੀਗੜ੍ਹ, ਖੰਡੇਬਾਦ, ਰਾਮਗੜ੍ਹ ਸੰਧੂਆਂ, ਪੁੰਨਾਵਾਲ, ਸ਼ੇਰਗੜ੍ਹ ਚੀਮਾ ਸਮੇਤ ਦਰਜਨ ਦੇ ਕਰੀਬ ਪਿੰਡਾਂ ਵਿਖੇ ਮ੍ਰਿਤਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਸਥਾਰ ਵਿਚ ਗਲਬਾਤ ਕੀਤੀ ਅਤੇ ਵੇਰਵੇ ਇਕਤਰ ਕੀਤੇ।ਇਸ ਦੌਰਾਨ ਟੀਮ ਦੀ ਅਗਵਾਈ ਕਰ ਰਹੇ ਕਮੇਟੀ ਚੇਅਰਮੈਨ ਅਤੇ ਵਿਧਾਇਕ ਸ. ਸੁਖ ਸਰਕਾਰੀਆ ਨੇ ਦਸਿਆ ਕਿ ਗਠਿਤ ਕਮੇਟੀ ਵਲੋਂ ਵਖ-ਵਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਹਰੇਕ ਜ਼ਿਲ੍ਹੇ ਦੇ ਹਰੇਕ ਹਲਕੇ ਵਿਚ ਜਾ ਕੇ ਰਿਪੋਰਟ ਪ੍ਰਾਪਤ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਟੀਮ ਵਲੋਂ ਤਿੰਨ ਜ਼ਿਲਿਆਂ ਦਾ ਦੌਰਾ ਕੀਤਾ ਜਾ ਚੁਕਾ ਹੈ ਅਤੇ ਕਮੇਟੀ ਵਲੋਂ ਇਸ ਜਾਂਚ-ਪੜਤਾਲ ‘ਤੇ ਆਧਾਰਿਤ ਰਿਪੋਰਟ ਤਿੰਨ ਮਹੀਨਿਆਂ ਅੰਦਰ ਵਿਧਾਨ ਸਭਾ ਨੂੰ ਸੌਂਪੀ ਜਾਵੇਗੀ। ਇਸ ਟੀਮ ਵਿਚ ਸ਼ਾਮਲ ਚੇਅਰਮੈਨ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਮੈਂਬਰਾਂ ਸ. ਕੁਲਜੀਤ ਸਿੰਘ ਨਾਗਰਾ, ਸ਼੍ਰੀ ਨਥੂ ਰਾਮ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸ. ਨਾਜਰ ਸਿੰਘ ਮਾਨਸ਼ਾਹੀਆ ਨੇ ਇਸ ਦੌਰਾਨ ਇਨ੍ਹਾਂ ਪਰਿਵਾਰਾਂ ਦੀ ਆਮਦਨ, ਕਰਜ਼ਿਆਂ ਸਬੰਧੀ ਸਥਿਤੀ, ਸਮਸਿਆਵਾਂ ਆਦਿ ਸਮੇਤ ਵਖ-ਵਖ ਪਹਿਲੂਆਂ ਬਾਰੇ ਜਾਣਕਾਰੀ ਇਕਤਰ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਉਪਕਾਰ ਸਿੰਘ, ਐਸ.ਡੀ.ਐਮ ਸੁਨਾਮ ਸ. ਰਾਜਦੀਪ ਸਿੰਘ ਬਰਾੜ, ਮੁਖ ਖੇਤੀਬਾੜੀ ਅਫ਼ਸਰ ਸ. ਕਰਨੈਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

WRITTEN BY