Skip to content
Independent perspectives. Global stories.
BREAKING

‘ਮੇਲਾ ਗੁਰੂ ਕੀ ਢਾਬ’ ਮੌਕੇ ਸੁਖਬੀਰ ਸਿੰਘ ਬਾਦਲ ਸੰਗਤਾਂ ਨੂੰ ਸੰਬੋਧਨ ਕਰਨਗੇ : ਮਨਤਾਰ ਸਿੰਘ ਬਰਾੜ

Share this story

ਸੂਬਾ ਸਿੰਘ ਬਾਦਲ ਨੇ ਸੰਗਤਾਂ ਨੂੰ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਕੀਤੀ ਬੇਨਤੀ

ਜੈਤੋ, 7 ਸਤੰਬਰ- ‘ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂ ਕੀ ਢਾਬ ਦੇ ਸਾਲਾਨਾ ਜੋੜ ਮੇਲੇ ਮੌਕੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਗਤਾਂ ਨੂੰ ਸੰਬੋਧਨ ਕਰਨਗੇ’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜੱਥੇਦਾਰ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਗੁਰੂਦੁਆਰਾ ਗੁਰੂ ਕੀ ਢਾਬ ਦੇ ਦਰਬਾਰ ਹਾਲ ਵਿਖੇ ਜੋੜ ਮੇਲੇ ਸਬੰਧੀ ਰੱਖੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਬੀਤੇ ਸਮੇਂ ਸ਼ੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ‘ਤੇ ਵੀ ਪੰਛੀ ਝਾਤ ਪੁਆਈ। ਸੂਬਾ ਸਿੰਘ ਬਾਦਲ ਸ਼ੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਹਲਕਾ ਜੈਤੋ ਨੇ ਸੰਗਤਾਂ ਨੂੰ ਇਸ ਜੋੜ ਮੇਲੇ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ।
ਇਸ ਮੀਟਿੰਗ ਵਿਚ ਸ਼ੋਮਣੀ ਕਮੇਟੀ ਮੈਂਬਰ ਬੀਬੀ ਗੁਰਵਿੰਦਰ ਕੌਰ ਭੋਲੂਵਾਲਾ, ਸਾਬਕਾ ਸ਼ੋਮਣੀ ਕਮੇਟੀ ਮੈਂਬਰ ਨਾਜਰ ਸਿੰਘ ਸਰਾਵਾਂ, ਸੁਖਵਿੰਦਰ ਸਿੰਘ ਕੋਟ ਸੁਖੀਆ ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਐੱਸ ਸੀ ਵਿੰਗ, ਜੈ ਪਾਲ ਗਰਗ ਜ਼ਿਲਾ ਪ੍ਰਧਾਨ ਭਾਜਪਾ, ਅਮਰਜੀਤ ਕੋਰ ਪੰਜਗਰਾਈ ਜ਼ਿਲ੍ਹਾ ਪ੍ਰਪਸ਼ਦ ਮੈਂਬਰ, ਗੁਰਚੇਤ ਸਿੰਘ ਬਰਗਾੜੀ ਨਿਰਦੇਸ਼ਕ ਮਾਰਕਫ਼ੈਡ, ਮਲਕੀਤ ਸਿੰਘ ਬੱਬੂ ਸੰਗਤਾਂ ਨੂੰ ਸੰਬੋਧਨ ਕੀਤਾ। ਸ਼ੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ, ਦਰਸ਼ਨ ਸਿੰਘ ਪ੍ਰਧਾਨ ਇਪਰੂਵਮੈਂਟ ਟਰੱਸਟ, ਗੁਰਮੀਤ ਸਿੰਘ ਬਰਾੜ ਸਾਬਕਾ ਨਿਰਦੇਸ਼ਕ ਪੀ ਏਡੀਬੀ, ਲਖਵੀਰ ਸਿੰਘ ਅਰਾਈਆਂ ਵਾਲਾ, ਅਜੈਬ ਸਿੰਘ ਦਲ ਸਿੰਘ ਵਾਲਾ, ਗੁਰਵਿੰਦਰ ਸਿੰਘ ਬਰਾੜ ਰੋੜੀ ਕਪੂਰਾ, ਲਖਵਿੰਦਰ ਸਿੰਘ ਲੱਖਾ, ਕੁਲਵੰਤ ਸਿੰਘ ਸਰਪੰਚ, ਪ੍ਰਗਟ ਸਿੰਘ ਡੋਡ, ਬਚਿੱਤਰ ਸਿੰਘ ਸਾਦਿਕ, ਨਿਰਮਲ ਸਿੰਘ ਨਿੰਮੀ ਵੜਿੰਗ, ਤਰਲੋਚਣ ਸਿੰਘ ਦੁੱਲਟ, ਇੰਦਰਜੀਤ ਸ਼ਰਮਾ, ਜਸਪਾਲ ਸਿੰਘ ਮੌੜ, ਰਾਮਪਾਲ ਬਰਗਾੜੀ, ਮੈਨੇਜਰ ਨੈਬ ਸਿੰਘ, ਮੈਨੇਜਰ ਭੋਲਾ ਸਿੰਘ, ਗੁਰਪ੍ਰੇਮ ਸਿੰਘ ਰੋਮਾਣਾ, ਜਸਪਾਲ ਸਿੰਘ ਕਾਟਾ, ਰੁਲੀਆ ਰਾਮ ਗੀਜੀਵਾਲਾ, ਗੋਰਾ ਲਾਲ ਨਗਰ ਕੌਂਸਲਰ, ਨਿਰਮਲ ਸਿੰਘ ਨਗਰ ਕੌਂਸਲਰ ਤੇ ਵੱਡੀ ਗਿਣਤੀ ਵਿਚ ਸ਼ੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਜੁਝਾਰੂ ਵਰਕਰ ਹਾਜ਼ਰ ਸਨ।

WRITTEN BY