Skip to content
Independent perspectives. Global stories.
BREAKING

ਜਾਪਾਨ ਦੀ ਸੀਕਰੇਟ ਬਲੈਕਡਰੈਗਨ ਸੋਸਾਇਟੀ ਦੇ ਇਤਿਹਾਸਕ ਪਰਿਪੇਖ ’ਤੇ ਸੈਮੀਨਾਰ

Share this story

ਜਲੰਧਰ, 7 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਵਿਖੇ ਡੀਸੀਜੇ ਸਕੂਲ ਆਫ ਕੰਪੀਟੇਟਿਵ ਐਗਜਾਮੀਨੇਸ਼ਨ ਵੱਲੋਂ ਜਾਪਾਨ ਦੇ ਸੀਕਰੇਟ ਬਲੈਕਡਰੈਗਨ ਸੋਸਾਇਟੀ ਦੇ ਏਤਿਹਾਸਕ ਪਰਿਪੇਖ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਸੁਖਵਿੰਦਰ ਸਿੰਘ-ਇਤਿਹਾਸ ਵਿਭਾਗਮੁਖੀ ਬਤੌਰ ਮੁੱਖ ਵਕਤਾ ਹਾਜਰ ਹੋਏ ਜਿਨ•ਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ-ਕੋਡੀਨ ਅਤੇ 87 ਵਿਦਿਆਰਥੀਆਂ ਨੇ ਕੀਤਾ। ਪ੍ਰੋ. ਸੁਖਵਿੰਦਰ ਸਿੰਘ ਨੇ ਕਿਹਾ ਕਿ ਯੂਪੀਏਸਸੀ ਅਤੇ ਐਸਐਸਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਆਮ ਤੌਰ ਤੇ ਵਰਲਡ ਹਿਸਟਰੀ ਦੇ ਅੰਤਰਗਤ ਡਰੈਗਨ ਸ਼ਬਦ ਨੂੰ ਚੀਨ ਦੇ ਰਾਜਨੀਤਕ ਪਰੀਪੇਖ ਨਾਲ ਜੋੜਦੇ ਹਨ ਜੋ ਕਿ ਗਲਤ ਹੈ ਅਸਲ ਵਿੱਚ ਬਲੈਕ ਡਰੈਗਨ ਜਾਪਾਨ ਦੀ ਇਕ ਅਜਿਹੀ ਗੁਪਤ ਸੈਨਿਕ ਸੋਸਾਇਟੀ ਸੀ ਜਿਸ ਵਿੱਚ ਸੈਨਿਕ ਅਧਿਕਾਰੀ ਅਤੇ ਪ੍ਰੋਫੈਸ਼ਨਲ ਸੀਕ੍ਰੇਟ ਏਜੰਟਸ ਕੰਮ ਕਰਦੇ ਸੀ ਜਿਨ•ਾਂ ਨੇ 1910 ਤੋਂ 1930 ਦੇ ਵਿੱਚ ਮੰਚੂਰੀਆ, ਰਸ਼ੀਆ, ਕੋਰੀਆ ਅਤੇ ਚੀਨ ਵਿੱਚ ਜਸੂਸੀ ਭਾਰੀ ਤਬਾਹੀ ਅਤੇ ਰਾਜਨੇਤਾਵਾਂ ਦੀਆਂ ਹਤਿਆ ਕੀਤੀਆਂ ਤਾਂ ਜੋ ਏਸ਼ਿਆ ਵਿੱਚ ਰੂਸ ਦਾ ਪ੍ਰਭਾਵ ਨਾ ਵੱਧ ਸਕੇ। ਇਹ ਪ੍ਰਜਾਤੰਤਰ ਦੇ ਵੀ ਖਿਲਾਫ ਸੀ ਅਤੇ ਜਾਪਾਨ ਵਿੱਚ ਪ੍ਰਜਾਤੰਤਰ ਆਉਣ ਤੋਂ ਇਸਦਾ ਖਾਤਮਾ ਹੋ ਗਿਆ ਜਿਸਦੇ ਸਦਕਾ ਭਾਰਤ ਅਤੇ ਜਾਪਾਨ ਦੇ ਸੰਬੰਧ ਵਧੀਆ ਹੁੰਦੇ ਗਏ ਜਿਸਦਾ ਸਬੂਤ ਹਾਲ ਹੀ ਵਿੱਚ ਡੋਕਲਾਮ ਦੇ ਮਸਲੇ ਵਿੱਚ ਜਾਪਾਨ ਨੇ ਭਾਰਤ ਦਾ ਸਾਥ ਖੁਲ ਕੇ ਦਿੱਤਾ।

WRITTEN BY