ਜ਼ਿਲਾ ਯੂਥ ਐਵਾਰਡ ਲਈ ਅਰਜ਼ੀਆਂ 15 ਸਤੰਬਰ ਤੱਕ ਹੋਣਗੀਆਂ ਜਮਾਂ-ਬੇਦੀ
ਕਪੂਰਥਲਾ, 7 ਸਤੰਬਰ – ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਜ਼ਿਲਾ ਯੂਥ ਕਲੱਬ ਐਵਾਰਡ ਦੇਣ ਸਬੰਧੀ ਰਾਸ਼ਟਰੀ ਯੁਵਾ ਵਲੰਟੀਅਰਾਂ ਅਤੇ ਸਟਾਫ਼ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਯੂਥ ਕੋਆਰਡੀਨੇਟਰ ਸ. ਸਰਬਜੀਤ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ. ਬੇਦੀ ਨੇ ਸਾਲ 2016-17 ਲਈ ਦਿੱਤੇ ਜਾਣ ਵਾਲੇ ਜ਼ਿਲਾ ਯੂਥ ਕਲੱਬ ਐਵਾਰਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਵਾਰਡ ਵਿਚ 25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਯੂਥ ਕਲੱਬ ਐਵਾਰਡ ਦੀ ਚੋਣ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਅਤੇ ਸੋਸਾਇਟੀ ਐਕਟ 1860 ਅਧੀਨ ਰਜਿਸਟਰ ਚਾਹਵਾਨ ਕਲੱਬ 1 ਅਪੈ੍ਰਲ 2016 ਤੋਂ ਲੈ ਕੇ 31 ਮਾਰਚ 2017 ਤੱਕ ਕੀਤੀਆਂ ਗਤੀਵਿਧੀਆਂ ਦੀਆਂ ਫੋਟੋ ਕਾਪੀਆਂ ਅਰਜ਼ੀ ਨਾਲ ਨੱਥੀ ਕਰਨ। ਉਨਾਂ ਕਿਹਾ ਕਿ ਇਸ ਸਬੰਧੀ ਲੋੜੀਂਦੀਆਂ ਫੋਟੋਆਂ ਅਤੇ ਅਖ਼ਬਾਰਾਂ ਦੀਆਂ ਕਾਤਰਾਂ ਆਦਿ ਸਬੂਤ ਨਾਲ ਲੱਗੇ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਐਵਾਰਡ ਲਈ ਅਰਜ਼ੀ ਦਫ਼ਤਰ ਵੱਲੋਂ ਜਾਰੀ ਕੀਤੇ ਫਾਰਮ ‘ਤੇ ਹੀ ਹੋਣੀ ਲਾਜ਼ਮੀ ਹੋਵੇਗੀ ਅਤੇ ਨੱਥੀ ਕੀਤੇ ਗਏ ਸਾਰੇ ਦਸਤਾਵੇਜ਼ ਕਲੱਬ ਪ੍ਰਧਾਨਾਂ ਵੱਲੋਂ ਮੋਹਰ ਲਗਾ ਕੇ ਤਸਦੀਕ ਕੀਤੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਲ ਦੌਰਾਨ ਕਲੱਬਾਂ ਵੱਲੋਂ ਕੀਤੇ ਗਏ ਖ਼ਰਚੇ ਅਤੇ ਆਮਦਨ ਦਾ ਵੇਰਵਾ ਆਡਿਟ ਦੀ ਕਾਪੀ ਸਹਿਤ ਨਾਲ ਨੱਥੀ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਫਾਰਮ 15 ਸਤੰਬਰ 2017 ਤੱਕ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਦਫ਼ਤਰ ਵਿਚ ਜਮਾਂ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਉਨਾਂ ਮੀਟਿੰਗ ਵਿਚ ਹਾਜ਼ਰ ਵਲੰਟੀਅਰ ਨੂੰ ਵੀ ਵੱਧ ਤੋਂ ਵੱਧ ਅਰਜ਼ੀਆਂ ਦਫ਼ਤਰ ਵਿਚ ਜਮਾਂ ਕਰਵਾਉਣ ਲਈ ਕਿਹਾ।
ਨਹਿਰੂ ਯੂਵਾ ਕੇਂਦਰ ਵੱਲੋਂ ਜ਼ਿਲਾ ਯੂਥ ਕਲੱਬ ਐਵਾਰਡ ਦੇਣ ਸਬੰਧੀ ਵਿਸ਼ੇਸ਼ ਮੀਟਿੰਗ



