ਨਵੀਂ ਦਿੱਲੀ, 1 ਨਵੰਬਰ (ਪੀ.ਟੀ.)-ਵਿਦੇਸ਼ੀ ਨਿਵੇਸ਼ਕਾਂ ਵੱਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਕਾਰਨ ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਸ਼ੁੱਕਰਵਾਰ ਨੂੰ 129 ਅੰਕਾਂ ਦੇ ਵਾਧੇ ਨਾਲ ਸਭ ਤੋਂ ਉੱਚ ਪੱਧਰ 21,293.88 ਅੰਕਾਂ ‘ਤੇ ਪਹੁੰਚ ਗਿਆ। ਮੁੰਬਈ ਸ਼ੇਅਰ ਬਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਬੀ. ਐੱਸ. ਸੀ.-30 ‘ਚ ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ ਦੌਰਾਨ 594.24 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਸੀ, ਜੋ ਅੱਜ ਦੇ ਸ਼ੁਰੂਆਤੀ ਕਾਰੋਬਾਰ ‘ਚ 129.36 ਅੰਕ ਜਾਂ 0.61 ਫੀਸਦੀ ਦੇ ਹੋਰ ਸੁਧਾਰ ਨਾਲ 21,293.88 ਅੰਕਾਂ ‘ਤੇ ਪਹੁੰਚ ਗਿਆ।