ਅੰਮ੍ਰਿਤਸਰ 5 ਸਤੰਬਰ (ਸੁਨੀਲ ਗੁਪਤਾ, ਰਮੇਸ਼ ਆਲੀਆ)- ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੇ ਮੁੱਖ ਦਫ਼ਤਰ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਸਲਾਹਕਾਰ ਪੰਜਾਬ ਸੁਨੀਲ ਗੁਪਤਾ ਨੇ ਦੱਸਿਆ ਕਿ 10 ਸਤੰਬਰ ਦਿਨ ਐਤਵਾਰ ਸਵੇਰ 10 ਵਜੇ ਬੀਬੀ ਕੋਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪੰਜਾਬ ਦੀ ਸੂਬਾ ਪੱਧਰ ਤੇ ਵਿਸ਼ਾਲ ਮੀਟਿੰਗ ਦਾ ਅਯੋਜਨ ਯੂਨੀਅਨ ਵਲੋਂ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਪੱਧਰ ਦੇ ਪੱਤਰਕਾਰ ਸ਼ਿਰਕਤ ਕਰਨਗੇ। ਜਿਥੇ ਪੱਤਰਕਾਰਾਂ ਨੂੰ ਕਵਰੇਜ ਸਮੇਂ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਨਾਲ ਨਾਲ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਿਸ਼ਾਲ ਮੀਟਿੰਗ ਵਿਚ ਪੱਤਰਕਾਰਾਂ ਦੀ ਭਲਾਈ ਲਈ ਕਈ ਵੱਡੇ ਅਹਿਮ ਫੈਂਸਲੇ ਲਏ ਜਾਣ ਦੀ ਵੀ ਆਸ ਹੈ।
ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੀ ਮੀਟਿੰਗ 10 ਨੂੰ-ਪੱਤਰਕਾਰਾਂ ਦੀ ਭਲਾਈ ਲਈ ਲਏ ਜਾਣਗੇ ਅਹਿਮ ਫੈਂਸਲੇ



