ਪਟਨਾ, 1 ਨਵੰਬਰ (ਪੀ.ਟੀ.)- ਪਟਨਾ ਸੀਰੀਅਲ ਧਮਾਕਿਆਂ ਦੇ ਦੋਸ਼ੀ ਤਾਰਿਕ ਦੀ ਅੱਜ ਸਵੇਰੇ ਇਥੇ ਇਕ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਗੌਰਤਲਬ ਹੈ ਕਿ ਹਾਲ ਹੀ ਵਿੱਚ ਹੋਏ ਪਟਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਹੋਏ ਧਮਾਕੇ ਵਿੱਚ ਤਾਰਿਕ ਜ਼ਖਮੀ ਹੋ ਗਿਆ ਸੀ।

ਉਹ ਰੇਲਵੇ ਜੰਕਸ਼ਨ ਦੇ ਗੁਸਲਖਾਨੇ ‘ਚ ਬੰਬ ਲਗਾਉਣ ਦੇ ਦੌਰਾਨ ਹੋਏ ਬੰਬ ਧਮਾਕੇ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਦਾ ਇਲਾਜ ਆਈ. ਜੀ. ਆਈ. ਐਮ. ਐਸ. ਵਿੱਚ ਚੱਲ ਰਿਹਾ ਸੀ। ਉਸ ਦੇ ਦਿਮਾਗ ਵਿੱਚ ਬੰਬ ਦੇ ਟੁਕੜੇ ਮੌਜੂਦ ਹੋਣ ਕਾਰਨ ਉਸ ਦੇ ਬਚਣ ਦੀਆਂ ਉਮੀਦਾਂ ਨਹੀਂ ਸਨ।