Skip to content
Independent perspectives. Global stories.
BREAKING

ਸੁਰੀਲੀ ਤੇ ਬੁ¦ਦ ਅਵਾਜ਼ ਦਾ ਮਾਲਕ ਪੰਜਾਬੀ ਲੋਕ ਗਾਇਕ ਹਰਜੀਤ ਸਿੱਧੂ

Share this story

ਸੰਗੀਤਕ ਦੁਨੀਆ ਵਿੱਚ ਦੇਸ਼ ਵਿਦੇਸ਼ ਵਿੱਚ ਗਾਇਕ ਆਪਣੀ ਆਪਣੀ ਭਾਸ਼ਾ ਵਿੱਚ ਗਾ ਕੇ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਦੇਸ਼ ਵਿਦੇਸ਼ ਵਿੱਚ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹੈ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਪੰਜਾਬੀ ਲੋਕ ਗਾਇਕ ਹਰਜੀਤ ਸਿੱਧੂ। ਹਰਜੀਤ ਸਿੱਧ ਦਾ ਜਨਮ ਮਿਤੀ 25 ਜੂਨ 1982 ਨੂੰ ਪਿੰਡ ਮਹਿਰਾਜ ਤਹਿ: ਫੂਲ ਜਿਲ੍ਹਾਂ ਬਠਿੰਡਾ ਵਿੱਚ ਪਿਤਾ ਲੱਖਰਾਜ ਸਿੰਘ ਦੇ ਘਰ ਮਾਤਾ ਬਲਰਾਜ ਕੌਰ ਦੇ ਕੁੱਖੋ ਹੋਇਆਂ। ਸਿੱਖਿਆ ਬਾਰਵੀਂ ਪ੍ਰਾਪਤ ਕਰਨ ਤੋਂ ਬਾਦ ਬਚਪਨ ਦੇ ਵਿੱਚ ਹੀ ਗਾਇਕੀ ਦਾ ਸ਼ੌਕ ਹੋਣ ਕਰਕੇ ਕਿਸੇ ਨੂੰ ਕੀ ਪਤਾ ਸੀ ਂਿੲਸ ਨੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ ਦੇ ਪਿਤਾ ਬਿੱਲੂ ਗਿੱਲ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਵਿਰਾਸਤ ਮੇਲਿਆਂ, ਜਗਰਾਤਿਆਂ ਤੇ ਅਖੜਾਇਆਂ ਦੀ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਗਾਇਕ ਹਰਜੀਤ ਸਿੱਧੂ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਪੰਜਾਬੀ ਲੋਕ ਗਾਇਕ ਹਰਜੀਤ ਸਿੱਧੂ ਨੇ ਗਾਇਕ ਰਾਜਾ ਸਿੱਧੂ, ਲਵਜੀਤ,ਸਵ: ਧਰਮਪ੍ਰੀਤ, ਸਰੀਫ਼ ਦਿਲਦਾਰ, ਜੋਤੀ ਗਿੱਲ, ਹਰਦੇਵ ਮਾਈਨੰਗਲ,ਕੁਲਦੀਪ ਰਸੀਲਾ, ਹਰਮਨਦੀਪ, ਗੋਰਾ ਚੱਕ ਵਾਲਾ ਵਰਗੇ ਗਾਇਕਾ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਆਪਣਾ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਰਹੇ ਹਨ। ਅੱਜ ਕੱਲ ਪੰਜਾਬੀ ਲੋਕ ਗਾਇਕ ਹਰਜੀਤ ਸਿੱਧੂ ਆਪਣੇ ਹੀ ਮਿਊਜ਼ੀਕਲ ਗਰੁੱਪ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ਤੇ ਆਪਣੀ ਪਤਨੀ ਸਰਬਜੀਤ ਕੌਰ ਤੇ ਬੇਟੇ ਪਰਵਿੰਦਰਜੀਤ ਸਿੰਘ ਤੇ ਬੇਟੀ ਨਵਰੀਤਪ੍ਰੀਤ ਕੌਰ ਨਾਲ ਜਿੰਦਗੀ ਦਾ ਖੂਬ ਆਨੰਦ ਮਾਨ ਰਿਹਾ ਹੈ।

WRITTEN BY